ਸ਼ਾਹੀ ਸੂਰਤ ਦੀ ਉਹ ਮਲਿਕਾ

KARAN

Prime VIP
ਸ਼ਾਹੀ ਸੂਰਤ ਦੀ ਉਹ ਮਲਿਕਾ,,ਪੁੱਛੋ ਨਾ ਕਿੰਝ ਜੱਚਦੀ ਏ.....।
ਬੜਾ ਮਾਸੂਮ ਹੈ ਚਿਹਰਾ ਉਸਦਾ,,ਰੌਣਕ ਮੂੰਹ ਤੇ ਨੱਚਦੀ ਏ.....।
ਸੰਦਲੀ ਜਿਹੇ ਸੁਭਾਅ ਦੀ ਵਾਰਿਸ,,ਸਦਾ ਸਾਦਗੀ ਰੱਖਦੀ ਏ.....।
ਨੂਰ ਖੁਦਾ ਦਾ ਜੰਨਤ ਵਰਗੀ,,ਪਰੀ ਲੋਕ ਵਿਚ ਵੱਸਦੀ ਏ........।
ਉਹਦੇ ਵਾਂਗ ਪਾਕੀਜਾ ਉਹਦਾ,,ਨਾਂ ਵੀ ਰੱਬ ਨਾਲ ਮਿਲਦਾ ਏ.......।
ਧਰਤੀ ਉੱਤੇ ਸੁਣਿਆਂ ਉਸਨੂੰ ਹਰ ਫੁੱਲ ਪੁੱਛ ਕੇ ਖਿਲਦਾ ਏ...........।
ਨੈਣ ਨਿਛੋਹੇ ਨੈਣਾ ਦੇ ਵਿਚ,,ਚੰਚਲ ਇੱਕ ਖਾਮੋਸ਼ੀ ਏ............।
ਆਲਮਭਰ ਦੀ ਓਸ ਨਜਰ ਨੇ ਸਾਂਭੀ ਹੋਈ ਮਦਹੋਸ਼ੀ ਏ...........।
ਕਰੇ ਆਗਮਨ ਜਿਧਰ ਦੀ ,ਰਾਹ ਮਿਸ਼ਰੀ ਹੋਵਣ ਮਿੱਟੀ ਤੋਂ........।
ਰਾਤੀਂ ਅੰਬਰ ਨੂਰ ਹੁਦਾਰਾ ਲਏ,ਓਸ ਚੰਦਰਮਾ ਦੀ ਟਿੱਕੀ ਤੋਂ......।
ਉਹ ਕਿਰਣਾ ਦੀ ਹਮਜੋਲੀ ਏ,,ਸੂਰਜ ਵਿਚ ਕੋਕੇ ਜੜਦੀ ਆ......।
ਉਹ ਅੱਜਕਲ ''ਬੱਲ'' ਦੀ ਕਲਮ ਲਈ,,ਸਭ ਹਰਫ ਸੁਨਿਹਰੇ ਘੜਦੀ ਆ...।.
Bal butala
 
Top