ਸ਼ਾਇਰ ਹਾ ਯਾਰੋ

Deep_2591

Member
ਜਦ ਚੱਲਦਾ ਨਾ ਕੌਈ ਜੋਰ ਹਾਲਾਤਾ ਉੱਤੇ, ਿਫਰ ਸਾਰੀ ਗੱਲ ਵਕਤ ਉੱਤੇ ਮੈ ਛੱਡ ਿਦੰਦਾ ਹਾ
ਸ਼ਾਇਰ ਹਾ ਯਾਰੋ ,ਬਸ ਕੌਰੇ ਕਾਗਜ ਤੇ ਹੀ ਗੁੱਸਾ ਕੱਢ ਲੈਦਾ ਹਾ

ਕੋਈ ਕੀ ਕਰਦਾ ਤੇ ਕੀ ਕਰ ਰਿਹਾ ,ਸਭ ਵੇਖਦਾ ਪਰ ਘੱਟ ਹੀ ਬੌਲਦਾ ਹਾ
ਬਹੁਤੀਆ ਰੱਖਦਾ ਹਾ ਿਦਲਾ ਦੀਆ ਿਦਲ ਅੰਦਰ,ਭੇਦ ਘੱਟ ਹੀ ਿਦਲ ਦਾ ਖੌਲਦਾ ਹਾ
ਜਜਬਾਤ ਿਦਲ ਦੇ ਸੁਣਾ ਕੇ ਿਕਸੇ ਨੂੰ ਕੀ ਲੈਣਾ ,ਬਸ ਿਦਲ ਦੀਆ ਿਦਲ ਅੰਦਰ ਗੰਢ ਲੈਦਾ ਹਾ
ਸ਼ਾਇਰ ਹਾ ਯਾਰੋ ,ਬਸ ਕੌਰੇ ਕਾਗਜ ਤੇ ਹੀ ਗੁੱਸਾ ਕੱਢ ਲੈਦਾ ਹਾ

ਿਮਲੇ ਨੇ ਸਬਕ ਬਹੁਤੇ ਿਸੱਖਣ ਨੰੂ,ਮੇਰੇ ਆਪਣਿਆ ਉਹਨਾ ਚਾਲਾਕਾ ਤੋ
ਕੁੱਝ ਯਾਰਾ, ਿਦਲਦਾਰਾ ਤੇ ਕੁੱਝ ਗੂੜੇ ਿਰਸ਼ਤੇ ਸਾਕਾ ਤੋ
ਜਦ ਆਪਣਾ ਕੋਈ ਕਹਿ ਕੇ ਲੁੱਟ ਜਾਦਾ,ਫੇਰ ਮੌਹ ਦੀਆ ਤੱਦਾ ਹੱਥੀ ਵੱਢ ਲੈਦਾ ਹਾ
ਸ਼ਾਇਰ ਹਾ ਯਾਰੋ ,ਬਸ ਕੌਰੇ ਕਾਗਜ ਤੇ ਹੀ ਗੁੱਸਾ ਕੱਢ ਲੈਦਾ ਹਾ

ਫੁਰਸਤ ਯਾਦ ਕਰਨ ਦੀ ਿਕਸੇ ਕੋਲ ਕਿੱਥੇ,ਪੈਦੀ ਜਦ ਤੱਕ ਿਕਸੇ ਨੂੰ ਕੌਈ ਲੋੜ ਨਹੀ
ਰੁਖਸਤੀ ਹੀ ਉੱਥੋ ਚੰਗੀ ਏ,ਿਜੱਥੇ ਬਹਿ ਕੇ ਿਮਲਦੇ ਿਦਲਾ ਦੇ ਕੌਈ ਜੌੜ ਨਹੀ
ਵੇਖ ਜਮਾਨੇ ਦੀ ਿਫਤਰਤ ਨੰੂ,ਮੈ ਵੀ ਹੁਣ ਿਦਨੋ ਿਦਨ ਹੰਡ ਲੈਦਾ ਹਾ
ਸ਼ਾਇਰ ਹਾ ਯਾਰੋ ,ਬਸ ਕੌਰੇ ਕਾਗਜ ਤੇ ਹੀ ਗੁੱਸਾ ਕੱਢ ਲੈਦਾ ਹਾ

ਕੌਰੇ ਕਾਗਜ ਵਾਗੂੰ "ਦੀਪ"ਕੌਰਾ ਹੀ ਚੰਗਾ,ਬਹੁਤੀਆ ਨਜ਼ਦੀਕੀਆ ਵੀ ਆਉਦੀਆ ਰਾਸ ਨਹੀ
ਸੜਦੇ ਵੇਖ ਜੋ "ਿਸਮਰਨ" ਿਨੱਤ ਤੈਨੂੰ,ਅਜਿਹੇ ਬੰਦਿਆ ਤੇ ਰੱਖੀ ਦੀ ਕਦੇ ਕੌਈ ਆਸ ਨਹੀ
ਬਾਕੀਆ ਦੀ ਨਾ "ਰੁਿਪੰਦਰ"ਰਤਾ ਿਫਕਰ ਕੌਈ,ਬਸ ਆਪਣਾ ਰਾਝਾ ਰਾਜ਼ੀ ਕਰ ਲੈਦਾ ਹਾ
ਸ਼ਾਇਰ ਹਾ ਯਾਰੋ ,ਬਸ ਕੌਰੇ ਕਾਗਜ ਤੇ ਹੀ ਗੁੱਸਾ ਕੱਢ ਲੈਦਾ ਹਾ
 
Top