ਸਵਾਲ ਜਵਾਬ

Arun Bhardwaj

-->> Rule-Breaker <<--
ਤੂੰ ਜੇਕਰ ਸੱਚਾ ਤੇ ਸੱਚ ਹੱਕ ਦੀ ਹਾਮੀ ਭਰਦਾ ਏ
ਫੇਰ ਆਪਣੇ ਸ਼ੀਸ਼ੇ ਅੱਗੇ ਖੜਨ ਤੋਂ ਕਿਉਂ ਡਰਦਾ ਏ ?

ਸੋਚ ਜਰਾ,ਸਵਾਰਿਆ ਕੀ ਤੂੰ ਭੋਲ਼ੀ ਪਰਜਾ ਦਾ ?
ਨੇਤਾ ਕਿ ਤੂੰ ਚੋਰ,ਬਸ ਘਰ ਆਪਣਾ ਹੀ ਭਰਦਾ ਏ

ਕਿੰਨਾ ਕੁ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਿਆ
ਸਵਾਲ ਜਵਾਬ ਖੁਦ ਨਾਲ ਕਿਉਂ ਨੀ ਕਰਦਾ ਏ ?

ਮੰਦਿਰ,ਮਸਜਿਦ,ਗੁਰਦਵਾਰਾ,ਬਿਜਨਸ ਤੇਰੇ ਲਈ
ਤੂੰ ਧਰਮ ਲਈ ਨਹੀ 'ਲਾਲੀ' ਗੋਲਕ ਲਈ ਲੜਦਾ ਏ

ਰਿਟਨ ਬਾਏ..... ਲਾਲੀ ਅੱਪਰਾ....07-Sep-2014
 
Top