UNP

ਸਰਕਾਰੇ ਕਿਹੜੀਆ ਤਰੱਕੀਆ

Go Back   UNP > Poetry > Punjabi Poetry

UNP Register

 

 
Old 05-Jun-2011
Yaar Punjabi
 
ਸਰਕਾਰੇ ਕਿਹੜੀਆ ਤਰੱਕੀਆ

ਪੰਜਾਬ ਤੋ ਲੰਡਨ ਤੱਕ ਸਿੱਧੀ ਕਰਤੀ ਫਲਾਈਟ
ਤਿੰਨ ਰਾਜਾ ਨੂੰ ਅਸੀ ਦਿੰਦੇ ਲਾਈਟ
"ਬਾਦਲ ਸਾਨੂੰ ਵੀ ਤਾ ਦੱਸੇ ਕਿਥੇ ਵੱਸਦੀ ਏ ਲਾਈਟ
ਸਾਡੇ ਤਾ ਬਿਜਲੀ ਕੱਟਾ ਨਾਲ ਬੁਰੇ ਹਾਲ ਨੇ

ਦੱਸ ਸਰਕਾਰੇ ਕਿਹੜੀਆ ਤਰੱਕੀਆ
ਕਿਥੋ ਲੋਕੀ ਖੁਸਹਾਲ ਨੇ,

ਸੜਕਾ ਬਣਾਉਣ ਨਾਲ ਤਰੱਕੀਆ ਨੀ ਹੁੰਦੀਆ
ਸੜਕਾ ਤੇ ਗੱਡੀਆ ਆਉਣ ਨਾਲ ਵੀ ਤਰੱਕੀਆ ਨੀ ਹੁੰਦੀਆ,
ਹੋਣਗੀਆ ਤਰੱਕੀਆ ਜਦੋ ਸੜਕਾ ਦੇ ਕੰਢੇ
ਦਿਸਣੋ ਹੱਟੇ ਝੁੱਗੀਆ ਦੇ ਜਾਲ ਨੇ

ਦੱਸ ਸਰਕਾਰੇ ਕਿਹੜੀਆ ਤਰੱਕੀਆ
ਕਿਥੋ ਲੋਕੀ ਖੁਸਹਾਲ ਨੇ

ਸਰਹੱਦ ਨੂੰ ਸੁਰੱਖਿਅਤ ਕਰਨਾ ਤੇਰਾ ਸਭ ਤੋ ਵੱਡਾ ਜਿਮਾ
ਨਕਲੀ ਨੋਟ ਤੇ ਸੁੱਧ ਅਫੀਮਾ ਫਿਰ ਵੀ ਕਰ ਜਾਣ ਪਾਰ ਸੀਮਾ,
ਤੇਰੀ ਇਸ ਲਾਪਰਵਾਹੀ
ਕਿੰਨੀਆ ਜਵਾਨੀਆ ਦਿੱਤੀਆ ਗਾਲ ਨੇ

ਦੱਸ ਸਰਕਾਰੇ ਕਿਹੜੀਆ ਤਰੱਕੀਆ
ਕਿਥੋ ਲੋਕੀ ਖੁਸਹਾਲ ਨੇ

ਤੇਰੇ ਸਾਹਮਣੇ ਪਾਣੀ ਖੋਹ ਲਿਆ ਗੈਰਾ ਨੇ
ਕਿਥੇ ਜਾਦਾ ਪਾਣੀ ਪੰਜਾਬ ਦੀਆ ਤਾ ਸੁੱਕੀਆ ਨਹਿਰਾ ਨੇ,
ਹੁੰਦੀ ਬਿਜਲੀ ਪਾਣੀ ਦੀ ਨਿਲਾਮੀ
ਵੱਡੇ ਅਫਸਰ ਹੀ ਦਲਾਲ ਨੇ,

ਦੱਸ ਸਰਕਾਰੇ ਕਿਹੜੀਆ ਤਰੱਕੀਆ
ਕਿਥੋ ਲੋਕੀ ਖੁਸਹਾਲ ਨੇ

ਉਹ mla ਮੰਤਰੀ ਦੇਸ ਚਲਾਉਦੇ ਨੇ
ਜੋ ਹਰ ਮਹੀਨੇ ਪੇਸੀ ਭੁਗਤਣ ਆਉਦੇ ਨੇ
ਸਿਆਸਤ ਚ ਪਹਿਰੇਦਾਰਾ ਦੇ ਨਾ ਤੇ
ਮਨਦੀਪ ਕਿਨੇ ਵੈਰੀ ਲਏ ਪਾਲ ਨੇ
__________________

 
Old 05-Jun-2011
jaswindersinghbaidwan
 
Re: ਸਰਕਾਰੇ ਕਿਹੜੀਆ ਤਰੱਕੀਆ

really an awesome share

 
Old 05-Jun-2011
#m@nn#
 
Re: ਸਰਕਾਰੇ ਕਿਹੜੀਆ ਤਰੱਕੀਆ

true bai ....tfs

Post New Thread  Reply

« ਆਪਣੇ ਕਦਮਾਂ ਦੇ ਕਰੀਬ ਰੱਖੀਂ | ਖ਼ੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ, »
X
Quick Register
User Name:
Email:
Human Verification


UNP