ਸਮਝ ਲੈਣਾ

ਕਰ-ਕਰ ਗਲਤੀਆਂ ਤੇ ਮਨਆਈਆਂ ਹੁਣ ਆ ਗਈ ਥੋੜੀ ਲੱਜ ਸਮਝ ਲੈਣਾ,
ਜਾਂ ਹੋ ਕੇ ਸ਼ਰਮਸਾਰ ਜਾਲਿਮ ਨਿਰਦਈ ਨੂੰ ਗਈ ਠੋਕਰ ਵੱਜ ਸਮਝ ਲੈਣਾ!
ਪਾਉਣ ਲਈ ਯਾਰ, ਸੀ ਬੁਣਿਆ ਕੋਈ ਨਿੱਕਾ ਮੋਟਾ ਪੱਜ ਸਮਝ ਲੈਣਾ,
ਨਾਂ ਚਤੁਰਾਈ ਨਾਂ ਚੱਲੀ ਸਿਆਣਪ, ਲਿਆ ਸਾਈ ਪਰਦਾ ਕੱਜ ਸਮਝ ਲੈਣਾ!
ਘੜਾ ਪਾਪਾਂ ਵਾਲਾ ਡੁਲ੍ਹਣ ਲੱਗਾ, ਰੂਹ ਲਾਲਚਾਂ ਤੋਂ ਗਈ ਰੱਜ ਸਮਝ ਲੈਣਾ,
ਨਹੀਂ ਤਾਂ ਖਾ ਕੇ ਚੂਹਾ ਨੌਂ ਸੌ ਕਰਨ ਜਾਂਦੀ ਬਿੱਲੀ ਹੱਜ ਸਮਝ ਲੈਣਾ!
ਬੀਤੀ ਜੋ ਹੰਕਾਰਾਂ ਵਿੱਚ, ਨੀਵੀਂ ਤੇ ਬੇਕਾਰੀ ਹੋਈ ਇੱਕ ਗੱਜ ਸਮਝ ਲੈਣਾ,
ਜਾਂ ਅਸੂਲ ਹਕੀਕੀ ਇਸ਼ਕ਼ ਤੇ ਚੱਲਣ ਲਈ ਅਪਣਾਇਆ ਚੱਜ ਸਮਝ ਲੈਣਾ!
ਹੱਡੀ ਮਾਨ ਵਾਲੀ ਤੇ ਪਈਆਂ ਤਰੇੜਾਂ, ਤਿਲਕ ਚਿੱਕੜ ਚ' ਗਈ ਭੱਜ ਸਮਝ ਲੈਣਾ,
ਰੁਲ ਗਿਆ ਜੋ ਮੰਡੀ ਬਜਾਰਾਂ, ਭਾਵੇਂ ਸੂੜੇ ਛਾਣ ਵਾਲਾ ਮਾਮੂਲੀ ਛੱਜ ਸਮਝ ਲੈਣਾ!
ਪਰ ਸੁਣ ਕੇ ਟੋਟਕੇ ਸੱਜਣਾ ਦੇ ਸੱਚੇ, ਗੁਰਜੰਟ ਆ ਗਈ ਅਕਲ ਅੱਜ ਸਮਝ ਲੈਣਾ,
ਹਾਰ ਸ਼ਿੰਗਾਰ ਬੱਸ ਮਹਿਰਮ ਲਈ ਹੀ ਮੈਂ ਕਰਨਾਂ, ਜਿੰਦ ਚੱਲੀ ਸੱਜ ਸਮਝ ਲੈਣਾ!
 
Top