ਸਬਰ ਸਿਧਕ ਨੂੰ ਜਿਨਾ ਲਾਇਆ ਸੀਨੇ

ਸਬਰ ਸਿਧਕ ਨੂੰ ਜਿਨਾ ਲਾਇਆ ਸੀਨੇ
ਕਿਸੇ ਹਾਲ ‘ਚ ਨਾ ਕਦੀ ਉਹ ਡੋਲਦੇ ਨੇ

ਹੱਕ ਹਲਾਲੀ ਜਨਮ ਤੋਂ ਮਿਲੇ ਗੁੜਤੀ
ਬੰਦੇ ਘੱਟ ਨਾ ਕਦੀ ਵੀ ਤੋਲਦੇ ਨੇ

ਸਾਰਥਿਕ ਸੋਚ ਨਾਲ ਜੋ ਪੇਸ਼ ਆਉਂਦੇ
ਕਦੀ ਔਗਣ ਨਾ ਕਿਸੇ ਦੇ ਫੋਲਦੇ ਨੇ

ਸੋਮੇਂ ਅਮ੍ਰਿਤ ਦੇ ਜਿਨਾ ਨੇ ਖੋਲ ਰੱਖੇ
ਜਿੰਦਗੀ ਕਿਸੇ ‘ਚ ਜ਼ਹਿਰ ਨਾ ਘੋਲਦੇ ਨੇ

ਕਾਬਜ਼ ਹੋ ਗਏ ਜਿਹੜੇ ਜ਼ੁਬਾਨ ਉੱਤੇ
ਮਾੜੇ ਬੋਲ ਨਾ ਕਦੀ ਉਹ ਬੋਲਦੇ ਨੇ

ਜੋ ਤੁਰਦੇ ਤਲਵਾਰ ਦੀ ਧਾਰ ਉੱਤੇ
ਵਿਚ ਤੁਫਾਨਾਂ ਦੇ ਕਦੀ ਨਾ ਡੋਲਦੇ ਨੇ

ਠੋਕਰਾਂ ਖਾ ਕੇ ਕਦਮ ਫਿਰ ਰਵਾਂ ਕੀਤੇ
ਸੋਹਲ ‘ਸ਼ੁਕਰ ਹੈ’ ਔਕੜਾਂ ਦਾ ਬੋਲਦੇ

ਆਰ.ਬੀ.ਸੋਹਲ​
 
Top