ਸਫ਼ਰ

ਬਹੁਤ ਲੰਬਾ ਸਫ਼ਰ ਤੈਅ ਕਰਨਾ ਏ ਮੈਂ
ਤੇਰੀਆਂ ਯਾਦਾ ਤੋਂ ਆਪਣੇ ਵਜੂਦ ਤੱਕ
ਤੇਰੀਆ ਯਾਦਾ,ਤੇਰਿਆ ਖਿਆਲਾ,ਤੇਰੀਆ ਨਿਸ਼ਾਨੀਆ ਨੂੰ ਸੀਨੇ ਨਾਲ ਲਾ ਕੇ
ਘੁੰਮਦਾ ਰਹਿੰਦਾ ਮੈਂ ਪਾਗਲਾ ਵਾਗੂੰ ਦੱਸ ਕਦ ਤੱਕ
ਮੈਂ ਹੀ ਪਾਗਲ ਸਾਂ ਜੋ ਇਹ ਸਮਝ ਨਾ ਸਕਿਆ
ਕਿ ਪਿਆਰ ਤਾਂ ਜਰੂਰੀ ਏ ਪਰ ਉਹ ਵੀ ਕਿਸੇ ਹੱਦ ਤੱਕ
ਰਹਾਗਾਂ ਜਲਦਾ ਮੈਂ ਆਪਣੀ ਹੀ ਬਿਰਹਾ ਦੀ ਅਗਨ ਵਿਚ
ਇਹ ਚੰਦਰਾ ਸਾਹਾਂ ਦਾ ਸੂਰਜ ਨਹੀ ਹੁੰਦਾ ਅਸਤ ਜਦ ਤੱਕ
ਮੈਨੂੰ ਵਰਿਆ ਦਾ ਲਗਨਾ ਏ ਸਮਾਂ ਆਪਣਾ ਆਪ ਲੱਭਣ ਲਈ
ਬੜੀ ਲੰਬੀ ਵਾਟ ਹੋ ਜਾਂਦੀ ਏ ਮੇਰੇ ਲਈ ਇਕ ਦਮ ਤੋਂ ਦੂਜੇ ਦਮ ਤੱਕ
ਇਕ ਨਵੀ ਕਵਿਤਾ ਸਿਰਜੀ ਜਾਵੇਗੀ ਜੇ ਕਦੇ "ਬਿਰਹਾ" ਲਿਖਣ ਬੈਠ ਗਿਆ
ਇਹ ਸਫ਼ਰ ਹਮ ਤੋਂ ਲੈ ਕੇ ਤੁਮ ਤੱਕ
 
Top