ਸਦਾ ਤੂੰ ਤਰਕ ਰੱਖੀਂ

ਸਦਾ ਤੂੰ ਤਰਕ ਰੱਖੀਂ

ਗੱਲ ਮੂੰਹੋਂ ਕੱਢੀ ਨਹੀਂ ਮੋੜ ਹੁੰਦੀ
ਗੱਲ ਗੱਲ ਵਿਚ ਸਦਾ ਤੂੰ ਤਰਕ ਰੱਖੀਂ

ਇੱਕ ਠਾਰ ਦੇਵੇ ਦੂਜੀ ਸਾੜ ਦੇਵੇ
ਪਾਣੀ ਅੱਗ ਵਿਚ ਸੱਜਣਾ ਫਰਕ ਰੱਖੀਂ

ਗੰਗਾ ਨਹਾਏ ਤਨ ਦੀ ਮੈਲ ਉੱਤਰੇ
ਆਪਣੇ ਅੰਦਰ ਕਦੇ ਨਾ ਨਰਕ ਰੱਖੀਂ

ਰਿਸ਼ਤੇ ਜੋੜਣ ‘ਚ ਕਦੇ ਨਾ ਦੇਰ ਹੁੰਦੀ
ਨਿਭ ਜਾਵਣ ਤੂੰ ਸਦਾ ਸੰਪਰਕ ਰੱਖੀਂ

ਲਿਖਤਾਂ ਵਿਚ ਜੇ ਸੋਹਲ ਤੂੰ ਰੰਗ ਭਰਨਾ
ਸਦਾ ਚੰਗਾ ਹੀ ਪੜਣ ਦਾ ਠਰਕ ਰੱਖੀਂ
ਆਰ.ਬੀ.ਸੋਹਲ


progress.gif
 
Top