ਸਦਾ

harjotsandhu

Well-known member
ਜੋ ਆਪਣੇ ਵਿਚਲੀ ਦੂਰੀ ਏ, ਇਹ ਮੇਰੀ ਮਜਬੂਰੀ ਏ ।
ਔਖੀਆਂ ਇਹ ਕੱਲੀਆਂ ਰਾਤਾਂ ਨੇ, ਪਰ ਹਾਲੇ ਤਾਂ ਜ਼ਰੂਰੀ ਏ ।
ਬੇਚੈਨ ਜੇਹਾ ਏ ਦਿਲ ਮੇਰਾ, ਬਸ ਜਬਰਨ ਸਬਰ ਸਬੂਰੀ ਏ ।
ਸ਼ਾਇਦ ਇਹ ਕਿਧਰੇ ਲੈ ਜਾਵੇ, ਮੇਰੀ ਫਿਤਰਤ ਜ਼ਰਾ ਫਿਤੂਰੀ ਏ ।
ਦੋ ਹਰਫਾਂ ਵਿਚ ਬਿਆਨ ਨਹੀ, ਮੇਰੀ ਕਵਿਤਾ ਅਜੇ ਅਧੂਰੀ ਏ ।
ਬਾਕੀ ਚੇਹਰਾ ਤਾਂ ਕ਼ਾਤਿਲ ਸੀ, ਬਸ ਨਜ਼ਰ ਜ਼ਰਾ ਮਖਰੂਰੀ ਏ ।
ਸ਼ਾਇਦ 'ਸ਼ੈਰੀ' ਸਭ ਛੱਡ ਜਾਂਦਾ, ਰੋਕ ਲਿਆ ਉਸ ਅਖ ਸਰੂਰੀ ਏ ।
 
Top