ਸਥਾਈ ਤੇ ਕੁਝ ਨਹੀ ਹੁੰਦਾਂ

ਸਥਾਈ
ਸਥਾਈ ਤੇ ਕੁਝ ਨਹੀ ਹੁੰਦਾਂ
ਮਾਨ ਸੀ
ਬੜਾ ਬੰਟਿਅਾ ਤੇ
ਕੋਕਾ ਕੋਲਾ
ਦੀਆ ਬੋਤਲਾ ਦੇ ਢੱਕਣਾਂ ਤੇ
ਜੋ
ਪਰਤੀਕ ਸੀ
ਦੋਸਤਾਂ ਦੀ ਢਾਣੀ ਚ
ਅਮੀਰੀ ਦਾ
ਪਰ
ਉਹ ਦੋਲਤ ਅਰਥਹੀਣ ਹੋ ਗਈ
ਸੋਹਣੀਆ ਪੈਨਸਿਲਾ
ਕਾਗਜ਼ ਦੇ ਰਾਕਟਾਂ
ਨੇ ਪਿੜ ਮਲਿਅਾ
ਪਰ ਉਹ ਵੀ ਛਾਈ ਮਾਈ ਹੋ ਗਏ
ਕਿੳੁਕੀ
ਸਥਾਈ ਤੇ ਕੁਝ ਨਹੀ ਹੁੰਦਾ
ਜਵਾਨੀ ਦੀ ਸਰਦਲ ਤੇ
ਗੇਰੂਆ ਬੋਲਿਅਾ ਮੂੰਹ ਚੜ
ਸੁੰਦਰ ਹਮਸਫਰ
ਸ਼ਸੀਲ ਸਾਥ ਦੇ ਖਾਬ
ਜਿੰਦਗੀ ਦਾ ਸਰਮਾੲਿਅਾ ਹੋ ਗਏ
ਪਰ
ਰੋਜਗਾਰਾਂ ਦੇ ਵਦਾਨ ਨੇ
ਉਹ ਵੀ ਛਾਈ ਮਾਈ ਕਰ ਦਿਤਾ
ਕਿੳੁਕੀ
ਸਥਾਈ ਤੇ ਕੁਝ ਨਹੀ ਹੁੰਦਾ
ਪੈਸਾ
ਪਰਤਿਸ਼ਟਾ
ਜਮੀਨ ਜੈਦਾਦ ਬਨ ਗਈ
ਪਹਿਚਾਣ ਕਾਮਯਾਬੀ ਦੀ
ਮੰਜ਼ਰ ਬਦਲਦੇ ਰਹੇ
ਕਿੳੁਕੀ
ਸਥਾਈ ਤੇ ਕੁਝ ਨਹੀ ਹੁੰਦਾਂ
ਬੈਕ ਬੈਲਸ
ਕੋਠੀਆਂ, ਕਾਰਾ
ਨਕਾਰ ਕੇ ਹਮਉਮਰ ਮਿੱਤਰਾ ਦੀ ਢਾਣੀ ਚ
ਬੱਚਿਅਾ ਦੀ ਸੋਚ
ਸੈਟਿੰਗ, ਸਫਲਤਾ, ਅਸਫਲਤਾ
ਚਰਚਾ ਦਾ ਵਿਸ਼ਾ ਬਣ ਗਈ.
ਸਫਲ ਜਿੰਦਗੀ ਦੀ
ਕਸੋਟੀ ਔਲਾਦ ਬਨ ਗਈ
ਕਿੳੁਕੀ
ਸਥਾਈ ਤੇ ਕੁਝ ਨਹੀ ਹੁੰਦਾ
ਹੁਣ
ਜਦ ਕੋਈ ਮਿਲਦਾ ਏ
ਤੁਰਦਾ ਫਿਰਦਾ ਦੇਖ
ਕਹਿੰਦਾ
ਚੰਗੈ ਏਸ ਉਮਰੇ
ਆਪਣੇ ਆਪ ਤੁਰਆਿ ਫਿਰਦਾ
ਕਿੳੁਕੀ
ਸਥਾਈ ਤੇ ਕੁਝ ਨਹੀ ਹੁੰਦਾ.

writer: ਕਰਮਜੀਤ ਸਿੰਘ ਨਰੂਲਾ
 
Top