ਸਤਿ ਸ਼੍ਰੀ ਅਕਾਲ ਜੀ

ਸਤਿ ਸ਼੍ਰੀ ਅਕਾਲ ਜੀ
ਬਹੁਤ ਵਧੀਆ ਨਕਸ਼ਾ ਖਿਚਿਆ ਕਵੀ ਨੇ ਅਜੋਕੀ ਸਿੱਖ ਕੋਮ ਦਾ ਇਸ ਕਵਿਤਾ ਚ.

ਪੰਜਾਬੀ ਆਨੂਵਾਦ ...

ਅਜੋਕੀ ਸਿੱਖ ਕੋਮ ਦਾ ਹਾਲ..

ਜਿਥੇ ਕਦੀ ਦਿਨ ਰਾਤ, ਬਾਣੀ ਪੜ੍ਹੀ ਜਾਂਦੀ ਸੀ
ਸਿੰਘਾਂ ਦੀ ਦਿਲੇਰੀ ਦੀ, ਕਹਾਣੀ ਪੜ੍ਹੀ ਜਾਂਦੀਸੀ
ਰੋਗ ਕਿਵੇ ਲੱਗਾ ਉਥੇ, ਕੇਸਾ ਦੀ ਕਟਾਈ ਦਾ
ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈਦਾ
ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ

ਕੌਣ ਸਰਹੰਦ ਦੀਆਂ, ਨੀਹਾਂ ਚ ਚਿਣਾਏ ਗਏ
ਕਲੇਜੇ ਜਵਾਕਾ ਦੇ ਕਿਵੇਂ, ਮਾਵਾਂ ਨੂ ਖਵਾਏ ਗਾਏ
ਕੌਣ ਤਾਰੂ ਸਿੰਘ ਸੀ, ਤੇ ਕੌਣ ਮਤੀਦਾਸ ਸੀ
ਕਿਸੇ ਨੂੰ ਨਹੀ ਪਤਾ, ਸਿਖੀ ਦਾ ਕੀ ਇਤਿਹਾਸ ਸੀ
ਚੁੱਕ ਨਹੀ ਹੁੰਦਾ, ਭਾਰ ਕੇਸਾਂ ਦਾ ਜਵਾਨੀ ਤੋਂ
ਵਖ ਹੀ ਜੇ ਹੋ ਗਏ, ਸਿੰਘ ਆਪਣੀ ਨਿਸ਼ਾਨੀ ਤੋਂ
ਕਰੇਗਾ ਯਕੀਨ ਕੌਣ, ਇਹਨਾ ਦੀ ਸੱਚਾਈ ਦਾ
ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ

ਨਸ਼ੇ ਕਿੰਨੇ ਪੁਛ੍ਹ ਲੋ ਜੀ, ਗੁਰੂਆਂ ਦੇ ਨਾਂ ਪਤਾ ਨਹੀ
ਠੇਕਾ ਕਿਥੇ ਪੁਛ੍ਹ ਲੋ ਜੀ, ਗੁਰੂਆਂ ਦੀ ਥਾਂ ਪਤਾ ਨਹੀ
ਕੱਲਾ ਕੱਲਾ ਕਰ ਭਾਂਡੇ, ਵੇਚ ਦਿੰਦੇ ਘਰ ਦੇ
ਰੋਟੀ ਭਾਂਵੇ ਨਾ ਵੀ ਲਭੇ, ਦਾਰੂ ਲਈ ਤਾਂ ਮਰਦੇ
ਚੜਦੇ ਹੀ ਦਿਨ, ਠੇਕੇ ਅੱਗੇ ਖਡ਼ੇ ਹੁੰਦੇ ਨੇ
ਨਾਲੀਆਂ ਚ ਡਿਗ ਕੇ, ਇਹ ਖੁਸ਼ ਬੜੇ ਹੁੰਦੇ ਨੇ
ਫਰਕ ਨਹੀ ਪੈਂਦਾ, ਨਾਲੀ ਅਪਣੀ ਪਰਾਈ ਦਾ
ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ

ਦੇਹਧਾਰੀ ਬਾਬੇ, ਦੁਨੀਆਂ ਨੂ ਲੁੱਟੀ ਜਾਂਦੇ ਨੇ
ਇਹਨਾਂ ਪਿਛੇ ਲਗ ਕੇ ਹੀ, ਸਿੰਘ ਟੁੱਟੀ ਜਾਂਦੇ ਨੇ
ਸ਼ਰਧਾ ਦੀ ਕਮੀ ਨਹੀ ਕੋਈ, ਕਮੀ ਹੈ ਗਿਆਨ ਦੀ
ਬਾਣੀ ਦੀ ਕਮੀ ਨਹੀ ਕੋਈ, ਕਮੀ ਹੈ ਬਖਾਨ ਦੀ
ਕੌਮ ਨੂ ਬਚਾਉਨ ਲਈ, ਸਹਾਰਾ ਇਕ ਚਾਹੀਦਾ
ਆਗੂ ਸਾਰੇ ਲੀਡਰਾਂ ਤੋਂ, ਨਿਆਰਾ ਇਕ ਚਾਹੀਦਾ
ਮੋਹ ਨਾ ਕੋਈ ਹੋਵੇ ਜੀਨੂੰ, ਕੁਰਸੀ ਕਮਾਯੀ ਦਾ
ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ
ਸਿੰਘਾਂ ਦੇ ਪਿੰਡਾਂ ਚ, ਕੰਮ ਜੋਰਾਂ ਤੇ ਹੈ ਨਾਈ ਦਾ
.
 
Top