ਸਤਰਾਂ

ਥੱਕ ਕੇ ਹੀ ਲਿਖਾਂ ਕੁਝ ਮੈਂ ਸਤਰਾਂ ਅਜਹੀਆਂ
ਏਕਾਂਤਾਂ ਚ' ਫਰੋਲਾਂ ਬਹਿ ਦਿਲ ਦੀਆਂ ਵਹੀਆਂ
ਕੁਝ ਲਿਖ ਗਾ ਦਿੱਤੀਆਂ ਮਿਲੇ ਰਾਹੀਆਂ ਜੋ ਕਹੀਆਂ
ਤੇ ਕੁਝ ਅਨ੍ਜਾਣੀਆਂ ਅਜੇ ਓੱਥੇ ਹੀ ਨੇਂ ਪਈਆਂ

ਅੱਜ ਬੀਤੇ ਪਲਾਂ ਤੇ ਜੇ ਨਜ਼ਰਾਂ ਮੈਂ ਮਾਰਾਂ
ਕਈ ਥਾਂਈ ਜਿੱਤਿਆ ਤੇ ਕਈ ਥਾਂਈ ਹਾਰਾਂ
ਹੰਢਾਇਆ ਵੀ ਏ, ਗਲ ਪਾਇਆ ਵੀ ਏ
ਸਿਰ ਛਾਇਆ ਵੀ ਏ, ਰੱਜ ਖਾਇਆ ਵੀ ਏ
ਫਿਰ ਵੀ ਕਿਓਂ ਕਸਰਾਂ ਅਜੇ ਆਸਾਂ ਤੇ ਰਹੀਆਂ
ਥੱਕ ਕੇ ਹੀ ਲਿਖਾਂ ਕੁਝ ਮੈਂ ਸਤਰਾਂ ਅਜਹੀਆਂ
ਏਕਾਂਤਾਂ ਚ' ਫਰੋਲਾਂ ਬਹਿ ਦਿਲ ਦੀਆਂ ਵਹੀਆਂ

Gurjant Singh
 
Top