ਸਜ਼ਾਏ ਮੌਤ

ਸਜ਼ਾਏ ਮੌਤ



ਜੱਜ ਦੀ ਕਲਮ ਤਾਂ ਮੌਤ ਕਿਸੇ ਦੀ ,
ਬੱਸ ਇੱਕੋ ਵਾਰੀ ਲਿਖਦੀ ਏ ,
ਕਲਮ ਮੇਰੇ ਮਹਿਬੂਬ ਦੀ ਨਿੱਤ ਦਿਨ ,
ਲਹੂ ਦਾ ਡੋਬ੍ਹਾ ਮੰਗਦੀ ਏ ।
ਛੱਡਣ, ਬਖ਼ਸ਼ਣ, ਬਰੀ ਕਰਨ ਥਾਂ ,
ਕਾਰਖਾਸਾਂ ਹੀ ਲਿਖਦੀ ਏ ,
ਇੱਕ ਜੁਰਮ ਲਈ ਸੌ- ਸੌ ਵਾਰੀ ,
ਸੂਲ਼ਾਂ ਉੱਤੇ ਟੰਗਦੀ ਏ ।
ਬੋਲ ਤਿੱਖੇ ਤੋਂ ਕਲਮ ਘੜਾ ਕੇ ,
ਮੇਰੇ ਨਾਂ ਬਰਬਾਦੀ ਲਿਖਦੀ ਏ ,
ਨਾਮ ਕਾਤਿਲ ਦਾ ਆਪਣੀ ਹਿੱਕ ਤੋਂ ,
ਕਿਉਂ ਮਿਟਾਉਣੋ ਸੰਗਦੀ ਏ ।
ਆਂਦਰਾਂ ਕਰਨ ਮਾਤਮ ਦੇਹ ਵਿਹੜੇ ,
ਮੌਤ ਅਜੇ ਤਾਂ ਨੱਚਣਾ ਸਿੱਖਦੀ ਏ ,
ਲਹੂ ਲਾਲ ਲਿਖੇ ਅੱਖਰ ਕਾਲੇ ,
ਤੇਰੀ ਕਿਸਮਤ ਕਿਹੜੇ ਰੰਗ ਦੀ ਏ ।
ਤੜਫਣ ਵਾਰ ਹੋਏ ਦੀ ਗਿਣਦੀ ,
ਫੱਟ ਬਣੇ ਭਰਾੜ ਵੀ ਸਿਲਦੀ ਏ ,
ਨਾ ਮਾਰਦੀ ਏ , ਨਾ ਛੱਡਦੀ ਏ ,
ਸਜ਼ਾ ਇਹ ਕਿਹੜੇ ਢੰਗ ਦੀ ਏ ।
ਕਲਮ ਮੇਰੇ ਮਹਿਬੂਬ ਦੀ ਨਿੱਤ ਦਿਨ ,
ਲਹੂ ਦਾ ਡੋਬ੍ਹਾ ਮੰਗਦੀ ਏ ।
 
Top