ਸਕੂਲੇ ਜਾਂਦਿਆਂ

ਸਕੂਲੇ ਜਾਂਦਿਆਂ ਸਾਡਾ ਐੱਸ-ਪਰੈੱਸ ਖੇਡ ਕੇ..
ਚੜਦਾ ਸਵੇਰਾ ਸੀ..।
ਆਉਂਦਾ -ਜਾਂਦਾ ਤੇ ਆਪਾਂ ਨੂੰ ਕੁਝ ਨਹੀਂ ਸੀ....
ਬੱਸ ਦੀਵੇ ਹੇਠ ਹਨੇਰਾ ਸੀ....।
ਇੱਕ ਸੁੱਕੀ ਜਿਹੀ ਹਿੰਦੀ ਵਾਲੀ ਮੈਡਮ.
ਸ਼ਾਏਦ ਜਿਹਦਾ ਨਾਮ''ਪਰੇਰਾ'' ਸੀ..।
ਕੁਟਣੋ ਉਹ ਵੀ ਨਹੀਂ ਸੀ ਹੱਟਦੀ...........
ਤੇ ਧਿਆਨ ਸਾਡਾ ਵੀ ਸ਼ੈਤਾਨੀਆਂ ਚ ਬਥੇਰਾ ਸੀ....।
ਆਪਾਂ ਵੀ ਇੱਕ ਦਿਨ ਫਿਰ ਲਾਦੇਨ ਵਾਗੂੰ.
ਕਹਿਰ ਗੁਜਾਰਿਆ..
ਕਾਗਜ ਦਾ ਜਹਾਜ ਬਣਾਕੇ,ਦੇ ਨੱਕ ਤੇ ਮਾਰਿਆ....।..
ਹੱਲਾ-ਗੁੱਲਾ ਏਨਾ ਮੱਚਿਆ.
ਬਈ ਜਿਵੇਂ ਕੋਈ ਕਤਲ ਹੋ ਗਿਆ....।
ਚਲੋ ਜੋ ਵੀ ਹੋਇਆ 'ਹੈ ਤੇ ''ਬੱਲ' ਨਿੰਦਣਯੋਗ ਸੀ..
ਪਰ ਪਾਈਲਟ ਸੁਰੱਖਿਅਤ ਬਚ ਨਿਕਲਣ ਚ ਸਫਲ ਹੋ ਗਿਆ.


by Bal Butale Wala
 
Top