ਸ਼ਹੀਦੋ

ਵੀਰ ਸ਼ਹੀਦੋ ਚੇਤਾ ਨਾਂ ਭੁੱਲੇ ਤੁਹਾਡਾ ਮੈਨੂੰ,
ਜਿਸ ਦਿਨ ਤੁਸੀਂ ਛੱਡਿਆ, ਉਸੇ ਦਿਨ ਮਾਂ ਛੱਡਿਆ ਸੀ..
ਭਾਵੇਂ ਸਾਂ ਉਦੋਂ ਬੱਸ ਪਾਉਣੇ ਦੋ ਵਰ੍ਹਿਆਂ ਦਾ,
ਤੋਹਾਨੂੰ ਫਾਂਸੀ ਤੇ ਬੱਚੇ ਨੂੰ ਸਜਾ-ਏ-ਇਮਤਿਹਾਂ ਲੱਗਿਆ ਸੀ..
ਸਿਆਣੇ ਦੱਸਣ ਫ਼ਰਕ ਤਾਂ ਸੀ ਸਠ ਸਾਲਾਂ ਦਾ,
ਪਰ ਦਿਨ-ਤਰੀਕ-ਮਹੀਨਾ, ਸ਼ਾਮ ਦਾ ਓਹੀ ਸਮਾਂ ਵੱਜਿਆ ਸੀ..
ਭੋਰਾ ਨਾਂ ਗੰਮ ਕੋਈ ਇਹਨਾਂ ਰੱਬੀ ਸ਼ਹਾਦਤਾਂ ਤੇ,
ਮਾਂ ਦਿੱਤੀ ਜ਼ਿੰਦਗੀ ਤੇ ਤੁਸੀਂ ਜਿਓਣ ਦਾ ਢੰਗ ਕੱਢਿਆ ਸੀ..
ਮਾਫ਼ ਕਰਨਾ ਫਰੋਲ ਬੈਠਾ ਗੁਰਜੰਟ ਉਲਝੇ ਖਿਯਾਲਾਂ ਨੂੰ,
ਕੁਝ ਵਕਤ ਸੀ ਸੁੰਮ ਤੇ ਰਾਹ ਅੱਖਰਾਂ ਦੇ ਦਰਿਆ ਵਗਿਆ ਸੀ..

ਸਲਾਮ ਸਰਦਾਰ. ਭਗਤ ਸਿੰਘ-ਰਾਜਗੁਰੂ-ਸੁਖਦੇਵ ਨੂੰ.......
ਇੰਕਲਾਬ ਜਿੰਦਾਬਾਦ.....ਇੰਕਲਾਬ ਜਿੰਦਾਬਾਦ
 
Top