ਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ

:kivenਵੱਸਦੀਆਂ ਰਹਿਣ ਇਹ ਮਾਂਵਾਂ ਵੇ ਰੱਬਾ
ਮੈ ਤੇਰੇ ਅੱਗੇ ਜਾਵਾਂ ਅਰਜ ਗੁਜਾਰੀ
ਮਾਂ ਹੈ ਰੱਬ ਦਾ ਨਾਂਅ ਸੱਭ ਨੂੰ ਲੱਗੇ ਪਿਆਰੀ
ਜਿਸਨੇ ਮਾਂ ਦੀ ਪੂਜਾ ਕੀਤੀ ਉਸਨੇ ਹੈ ਰੱਬ ਪਾਇਆ
ਮਾਂ ਬਣਾਕੇ ਰੱਬ ਨੇ ਮਾਂ ਦੇ ਚਰਣੀ ਸ਼ੀਸ ਨਵਾਇਆ
ਰੱਬ ਨੇ ਵੀ ਸਵੱਰਗ ਬਨਾਏ ਮਾਂ ਤੋ ਲੈਕੇ ਛਾਂ ਉਧਾਰੀ
ਮਾਂ ਹੈ ਰੱਬ ਦਾ ਨਾਂਅ
ਪੁੱਤਰ ਹੋਵੇ ਜਾਂ ਫਿਰ ਧੀ ਮਾਂ ਸਭ ਨੂੰ ਇੱਕੋ ਜਿਹਾ ਚਾਹਵੇ
ਮਾਂ ਦੀ ਗੋਦ ਵਿੱਚ ਜੋ ਸਕੂਨ ਉਹ ਹੋਰ ਕਿਤੇ ਨਾ ਆਵੇ
ਮਾਂ ਦੇ ਬੇਕਦਰਾਂ ਨੂੰ ਠੋਕਰ ਸਦਾ ਕਿਸਮਤ ਨੇ ਮਾਰੀ
ਮਾਂ ਹੈ ਰੱਬ ਦਾ ਨਾਂਅ:pr
ਮਾਂ ਕੱਢੇ ਗਾਲ੍ਹਾਂ ਬੇਸ਼ੱਕ ਪਰ ਔਲਾਦ ਦਾ ਦੁੱਖ ਨਹੀ ਸਹਿੰਦੀ
ਔਲਾਦ ਦੀ ਖਾਤਰ ਥਾਂ ਥਾਂ ਤੇ ਮਾਂ ਨੱਕ ਰੱਗੜਦੀ ਰਹਿੰਦੀ
ਜਿਉਦੇ ਰਹਿਣ ਬੱਚੇ ਮੇਰੇ ਮਾਂ ਸੁੱਖਾਂ ਸੁੱਖੇ ਸੋ ਸੋ ਵਾਰੀ
ਮਾਂ ਹੈ ਰੱਬ ਦਾ ਨਾਂਅ
ਮਾਂ ਵਰਗਾ ਕੋਈ ਨਾ ਜੱਗ ਤੇ ਮਾਵਾਂ ਹੁੰਦੀਆਂ ਨੇ ਮਾਂਵਾਂ
ਜੰਮਣ ਤੋ ਲੈਕੇ ਮਰਨ ਤੱਕ ਬਣਕੇ ਰਹਿਣ ਪਰਛਾਵਾਂ
ਮਾਂ ਹੈ ਮੱਮਤਾ ਦੀ ਮੂਰਤ ਸਾਰੇ ਜੱਗ ਤੋਂ ਨਿਆਰੀ
ਮਾਂ ਹੈ ਰੱਬ ਦਾ ਨਾਂਅ
ਸਾਰੀ ਉਮਰ ਮਾਂ ਦਾ ਦੇਣਾ ਔਲਾਦ ਕਦੇ ਨਹੀ ਦੇ ਪਾਵੇ
ਆਪ ਸਹੇ ਧੁੱਪਾਂ ਮਾਂ ਔਲਾਦ ਦੇ ਸਿ਼ਰ ਤੇ ਛਾਂ ਬਣ ਜਾਵੇ
ੇ ਮਾਂ ਮੋਹ ਦੀ ਪਿਆਸੀ ਰਹੇ ਜਿੰਦਗੀ ਸਾਰੀ
ਮਾਂ ਹੈ ਰੱਬ ਦਾ ਨਾਂਅ......
 
Top