ਵੱਟਾਂ ਉੱਤੇ ਮਿੱਧ ਮਿੱਧ ਸੱਪਾਂ ਦੀਆਂ ਸਿਰੀਆਂ

→ ✰ Dead . UnP ✰ ←

→ Pendu ✰ ←
Staff member
ਸਮਝੇ ਨਾ ਕੋਈ ਤੇਰੇ ਉੱਤੇ ਪਈ ਭੀੜ ਨੂੰ
ਕਿਸੇ ਨਾ ਵੰਡਾਉਣਾ ਜੱਟਾ ਆਕੇ ਤੇਰੀ ਪੀੜ ਨੂੰ!

ਹਿੱਸੇ ਤੇਰੇ ਆਈਆਂ ਸਲਫ਼ਾਸਾਂ ਬਸ ਖਾਣ ਨੂੰ
ਖੇਤਾਂ ਵਾਲਾ ਤੂਤ ਫਾਹਾ ਲੈਕੇ ਮਰ ਜਾਣ ਨੂੰ
ਕੋਈ ਮਲ੍ਹਮ ਨਾ ਭਰੇ ਲੱਗੇ ਰੂਹ ਉੱਤੇ ਲੱਗੇ ਚੀਰ ਨੂੰ
ਕਿਸੇ ਨਾ ਵੰਡਾਉਣਾ ਜੱਟਾ ਆਕੇ ਤੇਰੀ ਪੀੜ ਨੂੰ!

ਵੱਟਾਂ ਉੱਤੇ ਮਿੱਧ ਮਿੱਧ ਸੱਪਾਂ ਦੀਆਂ ਸਿਰੀਆਂ
ਹਰ ਵੇਲੇ ਰਹਿਣ ਜਾਨਾਂ ਮੁੱਠੀ ਵਿੱਚ ਘਿਰੀਆਂ
ਨਾਲੇ ਮੰਡੀਆਂ ਚ ਰੋਲੇਂ ਸੋਨੇ ਵਰਗੇ ਸਰੀਰ ਨੂੰ
ਕਿਸੇ ਨਾ ਵੰਡਾਉਣਾ ਜੱਟਾ ਆਕੇ ਤੇਰੀ ਪੀੜ ਨੂੰ!

ਹੁਣ ਔਖੇ ਬੜੇ ਸਿਰ ਉੱਤੋਂ ਲਾਹੁਣੇ ਕਰਜ਼ੇ
ਗੀਤਾਂ ਵਿੱਚ ਖੌਰੇ ਕਿਸ ਜੱਟ ਦੇ ਨੇ ਚਰਚੇ
ਵੈਲੀ ਜਿਹਾ ਬਣਾਤਾ ਉਨ੍ਹਾ ਤੇਰੇ ਜਹੇ ਫਕੀਰ ਨੂੰ
ਕਿਸੇ ਨਾ ਵੰਡਾਉਣਾ ਜੱਟਾ ਆਕੇ ਤੇਰੀ ਪੀੜ ਨੂੰ!

ਕੋਈ ਸੁਣਦਾ ਨਾ ਗੱਲ ਸਾਡੀ, ਲਾਏ ਬੜੇ ਧਰਨੇ
ਫੋਕੇ ਜਹੇ ਦਿਲਾਸੇ ਭਲਾ ਕੀ ਨੇ ਅਸਾਂ ਕਰਨੇ
ਸੰਧੂ ਬੈਠ ਕੇ ਸੁਣਾ ਲੈ ਹੁਣ ਰੋਸਾ ਤਕਦੀਰ ਨੂੰ
ਕਿਸੇ ਨਾ ਵੰਡਾਉਣਾ ਜੱਟਾ ਆਕੇ ਤੇਰੀ ਪੀੜ ਨੂੰ!


ਜੁਗਰਾਜਸਿੰਘ‬
 
Top