ਵੰਡ ਦੇ ਬਹਾਨੇ ਮਾਰਤਾ ਪਤੰਦਰਾਂ

KARAN

Prime VIP
ਆਇਆ ਸੀ ਕਲਹਿਣਾ ਬੜਾ ਟੈਮ ਚੰਦਰਾ
ਗਹਿਣਾ ਗੱਟਾ ਚੱਕ ਲਿਆ ਬੂਹੇ ਨੂੰ ਜੰਦਰਾ
ਅਠਵਾਂ ਮਹੀਨਾ ਸੀ ਤਰੀਕ ਪੰਦਰਾਂ
ਵੰਡ ਦੇ ਬਹਾਨੇ ਮਾਰਤਾ ਪਤੰਦਰਾਂ

ਲਹੌਰ ਵਿੱਚ ਚੰਗਾ ਓਹਦਾ ਕੰਮ ਧੰਦਾ ਸੀ
ਪਿੰਡ ਦਾ ਜੋ ਸਬ ਤੋਂ ਰਈਸ ਬੰਦਾ ਸੀ
ਚਾਰ ਬੀਘੇ ਦੇ ਕੇ ਸਾਰਤਾ ਪਤੰਦਰਾਂ
ਵੰਡ ਦੇ ਬਹਾਨੇ ਮਾਰਤਾ ਪਤੰਦਰਾਂ

ਵੰਡ ਹੋਗੀ ਆਖਦੇ ਅਖੀਰ ਮੁੱਕਿਆ
ਲਹਿੰਦੇ ਵਾਲੇ ਪਾਸੋਂ ਥੋਡਾ ਸੀਰ ਮੁੱਕਿਆ
ਧੱਕੇ ਨਾਲ ਗੱਡੀ ਚਾੜ੍ਹਤਾ ਪਤੰਦਰਾਂ
ਵੰਡ ਦੇ ਬਹਾਨੇ ਮਾਰਤਾ ਪਤੰਦਰਾਂ

ਸੁਣਿਐ ਮੈਂ ਇੱਕੋ ਸੱਥ ਵਿੱਚ ਬਹਿੰਦੇ ਸੀ
ਸਿੱਖ ਅਤੇ ਖਾਨ ਭਾਈਆਂ ਵਾਂਗ ਰਹਿੰਦੇ ਸੀ
ਅੱਧ ਵਿਚਕਾਰੋਂ ਪਾੜ ਤਾ ਪਤੰਦਰਾਂ
ਵੰਡ ਦੇ ਬਹਾਨੇ ਮਾਰਤਾ ਪਤੰਦਰਾਂ........

Zaildar Pargat Singh
 
Top