ਵਿਚ ਸੁਖਾਂ ਦੇ ਸਾਰੀ ਦੁਨੀਆਂ, ਨੇੜੇ ਢੁਕ ਢੁਕ ਬਹਿੰਦੀ । ਪਰਖੇ ਜਾਣ ਸਜਨ ਉਸ ਵੇਲੇ, ਜਦ ਬਾਜ਼ੀ ਪੁੱਠੀ ਪੈਂਦੀ । ਵਿਚ ਥਲਾਂ ਦੇ ਜਿਸ ਦਮ ਸੱਸੀ ਬੈਠ ਖੁਰੇ ਤੇ ਰੋਂਦੀ, ਨਸ ਗਿਆ ਕਜਲਾ ਰੁੜ੍ਹ ਪੁੜ੍ਹ ਜਾਣਾ, ਹੱਥ ਨਾ ਛਡਿਆ ਮਹਿੰਦੀ ।