ਵੜਾ ਪਿਆਰਾ ਲੱਗਦਾ ਏ

Saini Sa'aB

K00l$@!n!
ਇਹ ਗੋਰਾ ਗੋਰਾ ਮੁਖੜਾ ਤੇਰਾ, ਵੜਾ ਪਿਆਰਾ ਲੱਗਦਾ ਏ ,
ਤੇਰੇ ਮੂਹਰੇ ਅੱਜ਼ ਪੁਨਿਆਂ ਦਾ, ਚੰਨ ਵੀ ਵਿਚਾਰਾ ਲੱਗਦਾ ਏ ।
ਗੋਰੀ ਗੱਲ੍ਹ ਦੇ ਉਤੇ ਤੇਰੇ, ਇਹ ਜੋ ਕਾਲਾ ਤਿਲ ਅੜੀਏ ,
ਫੁਲ ਗੁਲਾਬ਼ੀ ਉਤੇ ਬੈਠਾ, ਕੋਈ ਭੌਰ ਅਵਾਰਾ ਲੱਗਦਾ ਏ ।
ਨੀਲਾ ਅੰਬਰ ਜਾਪੇ ਤੇਰੀ, ਚੁਨੀਂ ਸਿਤਾਰਿਆਂ ਵਾਲੀ ਨੀਂ ,
ਨੱਕ ਤੇਰੇ ਦਾ ਲੌਂਗ ਲਿਸ਼ਕਦਾ, ਕੋਈ ਧਰੂੰ ਤਾਰਾ ਲੱਗਦਾ ਏ ।
ਦਿਲ ਸਾਡੇ ਵਿਚ ਧੱਸਦੀ ਜਾਵੇ, ਇਹ ਤੇਰੀ ਨਜ਼ਰ ਕਟਾਰੀ ਨੀਂ ,
ਕੱਢਕੇ ਰਹੂ ਇਹ ਜ਼ਾਨ ਅਸਾਡੀ, ਤੇਰੀ ਅੱਖਦਾ ਇਸ਼ਾਰਾ ਲੱਗਦਾ ਏ ।
ਸੁਰਖ ਗੁਲਾਬ਼ੀ ਬੁਲ੍ਹੀਆਂ ਵਿਚ, ਇਹ ਚੱਮਕਦੇ ਮੋਤੀ ਦੰਦਾਂ ਦੇ ,
ਝਿਲਮਿਲ ਝਿਲਮਿਲ ਕਰਦਾ ਕੋਈ, ਅਜ਼ਬ ਨਜ਼ਾਰਾ ਲੱਗਦਾ ਏ ।
ਹੁਸਨ ਤੇਰੇ ਦਾ ਵੇਖ਼ਕੇ ਜ਼ਲਵਾ, ਹੋਇਆ ਫਿਰੇ ਦੀਵਾਨਾਂ ਨੀਂ ,
“ਧਾਲੀਵਾਲ ਮਸਤਾਨਾ” ਵੀ ਕਿਸੇ, ਹਿਜ਼ਰ ਦਾ ਮਾਰਾ ਲੱਗਦਾ ਏ ।(ਮਸਤਾਨ ਸਿੰਘ ਧਾਲੀਵਾਲ)
 
Top