ਵੈਸੇ ਲੋਕੀ ਤਾਂ ਮਿਲਣ ਆਏ ਬੜੇ

ਦੇਖ ਕੇ ਉਸ ਨੂੰ ਜੋ ਮੁਸਕਾਏ ਬੜੇ, ਉਹ ਮੁਹੱਬਤ ਕਰ ਕੇ ਪਛਤਾਏ ਬੜੇ,
ਸਾਨੂੰ ਬਹੁਤ ਵਾਰੀ ਮੁਸਕਾ ਕੇ ਮਿਲੇ, ਫਿਰ ਵਿ ਉਹ ਹਰ ਵੇਰ ਘਬਰਾਏ ਬੜੇ,
ਸਾਨੂੰ ਮੁੜ ਮੁੜ ਕੇ ਉਹ ਖਬਰੇ ਕਿਉਂ ਮਿਲੇ, ਜੋ ਵੀ ਸਾਥੀ ਸਨ ਉਹ ਠੁਕਰਾਏ ਬੜੇ,
ਅਪਣੇ ਮਨ ਦੇ ਮੈਂ ਬੂਹੇ ਢੋਅ ਲਏ, ਸੁਪਨਿਆਂ ਵਿੱਚ ਭਾਵੇਂ ਉਹ ਆਏ ਬੜੇ,
ਧੂੰਏ ਦੇ ਵਿਚ ਹੀ ਅਸੀਂ ਘੁੱਟ ਕੇ ਮਰੇ, ਜਦ ਵੀ ਦਿਲ ਦੇ ਸ਼ੌਕ ਸੁਲਘਾਏ ਬੜੇ,
...ਚੈਨ ਦੀ ਇੱਕ ਬੂੰਦ ਨਾ ਹੋਈ ਨਸੀਬ, ਬੇਬਸੀ ਵਿਚ ਜਾਮ ਛਲਕਾਏ ਬੜੇ,
ਉਹ ਹੀ ਨਹੀਂ ਆਈ ਜਿਸ ਦੀ ਉਡੀਕ ਸੀ."Aman" ,ਵੈਸੇ ਲੋਕੀ ਤਾਂ ਮਿਲਣ ਆਏ ਬੜੇ
 
Top