ਵੈਲਨਟਾਈਨ ਦੇ ਨਾਮ ਉੱਤੇ

ਰਹੀ ਨਾ ਸਾਨੂੰ ਹੁਣ ਸ਼ਰਮ ਓ ਰੱਬਾ,ਪੁੱਠੇ ਸਿੱਧੇ ਦਿਨ
ਹੁਣ ਮਨਾਉਂਦੇ ਹਾਂ ।
ਦੂਜਿਆਂ ਦੀਆਂ ਭੈਣਾਂ ਪੁਰਜੇ, ਪਟੋਲੇ,ਪਰ ਆਪਣੀਆਂ
ਨੂੰ ਰੱਖੀਏ ਓਹਲੇ ।
ਆਪਣੀ ਨੂੰ ਦਬਕਾ ਮਾਰ ਘਰੇ ਬਿਠਾਈਏ, ਪਰ
ਦੂਜੀਆਂ ਬੈਠਣ ਸਾਡੇ ਬੁੱਲਟ ਤੇ
ਇਹ ਚਾਹੁੰਦੇ ਹਾਂ।
ਵੈਲਨਟਾਈਨ ਦੇ ਨਾਮ ਉੱਤੇ, ਇੱਜ਼ਤਾਂ ਨੂੰ ਹੱਥ
ਪਾ ਲਈਏ,
ਲੈ ਕੇ ਨਾਮ ਅਜ਼ਾਦੀ ਦਾ, ਸ਼ਰਮ ਹਯਾ ਸਭ ਲਾਹ
ਲਈਏ
ਬਲੈਕ ਮੇਲ ਕਰ ਕੁੜੀਆਂ ਨੂੰ,
ਮਰਜ਼ੀ ਦੀ ਥਾਂ ਬੁਲਾ ਲਈਏ
ਕਰ ਝੂਠਾ ਮੁੱਠਾ ਪਿਆਰ ਅਸੀਂ, ਕਈਆਂ ਦਾ ਰੂਪ
ਹੰਢਾਉਂਦੇ ਹਾਂ
ਆਪਣੀ ਨੂੰ ਦਬਕਾ ਮਾਰ ਘਰੇ ਬਿਠਾਈਏ, ਪਰ
ਦੂਜੀਆਂ ਬੈਠਣ ਸਾਡੇ ਬੁੱਲਟ ਤੇ
ਇਹ ਚਾਹੁੰਦੇ ਹਾਂ।
ਪਰ ਜੇ ਆਪਣੀ ਹੋ ਜੇ ਘਰੋਂ ਬਾਹਰ, ਤਾਂ ਉਸਨੂੰ ਘਰ
ਚ ਬੰਦੀ ਬਣਾ ਲਈਏ,
ਜਿੰਨੀ ਦੇਰ ਨਾ ਕਰ ਲੈਣ ਉਸਤੇ, ਸੱਭ ਹੱਥ ਹੌਲਾ,
ਤਦ ਤੱਕ ਨਾ ਅਸੀਂ ਸਾਹ ਲਈਏ,
ਕੁੱਟ-ਕੁੱਟ ਅਦਮੋਈ ਕਰ ਛੱਡੀਏ, ਝੂਠੀ ਅਣਖ
ਦਾ ਚੁੱਲ੍ਹਾ ਤਪਾ ਲਈਏ,
ਆਪਣਾ ਰੌਅਬ ਜਮਾਉਣ ਲਈ, ਵਾਸਤਾ ਪਿਉ
ਦੀ ਪੱਗ ਦਾ ਪਾਉਂਦੇ ਹਾਂ
ਆਪਣੀ ਨੂੰ ਦਬਕਾ ਮਾਰ ਘਰੇ ਬਿਠਾਈਏ, ਪਰ
ਦੂਜੀਆਂ ਬੈਠਣ ਸਾਡੇ ਬੁੱਲਟ ਤੇ
ਇਹ ਚਾਹੁੰਦੇ ਹਾਂ।
'ਇਕਵਾਕ' ਕਿਉਂ ਅੱਜ ਸੱਭਿਆਚਾਰ ਦੇ ਨਾਮ ਉੱਤੇ,
ਅਸੀਂ ਢੀਠ ਬਣ ਮਿੱਟੀ ਪਾਉਂਦੇ ਹਾਂ,
ਧੀਆਂ-ਭੈਣਾਂ ਸੱਭ ਦੀਆਂ ਸਾਂਝੀਆਂ, ਕਿਉਂ ਮਨਮਰਜ਼ੀ ਦੇ
ਤੀਰ ਚਲਾਉਂਦੇ ਹਾਂ
ਪੰਜਾਬੀਓ! ਅਣਖ ਨਾਲ ਜਿਊਣਾ ਜਾਂ ਬੇਸ਼ਰਮ ਹੋ ਕੇ
ਮਰਨਾ ?
ਆਂਉ! ਰੱਲ ਮਿਲ ਕੇ ਪੰਜਾਬੀ ਸੱਭਿਆਚਾਰ
ਦੀ ਪਵਿੱਤਰਤਾ ਬਹਾਲ ਕਰੀਏ
 
very nice...
smiley32.gif
 
sahi gall likhi ai veer ji, ajj de jmaane vich main usnu banda ginda jo bzaar cho langhde sme apni wall dekhdia nu jr sakda...kion ke usnu pta hai ke eh sahi nahi....
 
Top