ਵੈਰੀਆ ਭੁਲੇਖੇ ਤੇਰੇ ਕੱਢ ਦਿੱਤੇ ਜਾਣਗੇ

KARAN

Prime VIP
ਵੈਰੀਆ ਭੁਲੇਖੇ ਤੇਰੇ ਕੱਢ ਦਿੱਤੇ ਜਾਣਗੇ
ਗੂੰਜਣੇ ਨਗਾਰੇ ਬੁੰਗੇ ਗੱਡ ਦਿੱਤੇ ਜਾਣਗੇ
ਭਲਾ ਸਰਬੱਤ ਦਾ ਜੋ ਮੰਗਦੇ ਨੇ ਹੱਥ ਅੱਡ
ਉੱਠੇ ਜੋ ਖਿਲਾਫ ਹੱਥ ਵੱਢ ਦਿੱਤੇ ਜਾਣਗੇ
ਬੰਨੇ ਆ ਦੁਮਾਲੇ ਦੇਖ ਆਉੰਦੀ ਘੋੜੀਂ ਫੌਜ
ਕਾਫਲਾ-ਏ-ਲਾਲ ਬੱਤੀ ਪਿੱਛੇ ਛੱਡ ਦਿੱਤੇ ਜਾਣਗੇ
ਊੰ ਭਾਂਵੇਂ ਅਸੀਂ ਤੋਲਦੇ ਆਂ ਤੇਰਾਂ ਤੇਰਾਂ
ਮੂਲ ਮੋੜਕੇ ਵਿਆਜ ਤੈਨੂੰ ਅੱਡ ਦਿੱਤੇ ਜਾਣਗੇ
ਗੁਰੂ ਸਾਡੇ ਵੱਲ ਹੁਣ ਅੱਖ ਚੱਕ ਦੇਖਲੀਂ
ਮਾਸ ਨਾਲੋਂ ਕੀਤੇ ਵੱਖ ਹੱਡ ਦਿੱਤੇ ਜਾਣਗੇ
ਵੈਰੀਆ ਭੁਲੇਖੇ ਤੇਰੇ ਕੱਢ ਦਿੱਤੇ ਜਾਣਗੇ
ਗੂੰਜਣੇ ਨਗਾਰੇ ਬੁੰਗੇ ਗੱਡ ਦਿੱਤੇ ਜਾਣਗੇ
ਭਲਾ ਸਰਬੱਤ ਦਾ ਜੋ ਮੰਗਦੇ ਨੇ ਹੱਥ ਅੱਡ
ਉੱਠੇ ਜੋ ਖਿਲਾਫ ਹੱਥ ਵੱਢ ਦਿੱਤੇ ਜਾਣਗੇ......... -ਨੈਣੇਵਾਲੀਆ
 
Top