ਵੇ ਤੂੰ ਰੁੱਸਿਆ ਨਾ ਕਰ

ਵੇ ਤੂੰ ਰੁੱਸਿਆ ਨਾ ਕਰ
ਨਹੀਂ ਤਾਂ ਮਰ ਜਾਵਾਂਗੀ
ਤੇਰੇ ਪਿਆਰ ਦੀ ਦੀਵਾਨੀ
ਕੁਝ ਕਰ ਜਾਵਾਗੀ

ਮਾੜਾ ਬੋਲਿਆ ਨਾ ਕਦੇ
ਤੈਨੂ ਤੋਲਿਆ ਨਾ ਕਦੇ
ਤੈਨੂ ਰਹਾਂ ਮੈ ਮਨਾਉਂਦੀ
ਸਾਨੂੰ ਗੋਲਿਆ ਨਾ ਕਦੇ
ਜੇ ਤੂੰ ਮੋੜ ਲਿਆ ਮੁਖ
ਸੂਲੀ ਚੜ ਜਾਵਾਂਗੀ

ਵੇ ਮੈ ਤੇਰੀ ਹਾਂ ਸਵਾਲੀ
ਤੇਰੇ ਪਿਆਰ ਤੋਂ ਹਾਂ ਖਾਲੀ
ਜਿੰਦ ਕੀਤੀ ਅਸੀਂ ਢੇਰੀ
ਝੋਲੀ ਭਰ ਦੇ ਤੂੰ ਮੇਰੀ
ਵੇ ਤੂੰ ਹੋ ਗਿਆ ਜੇ ਵੱਖ
ਮੈ ਤਾਂ ਸੜ ਜਾਵਾਂਗੀ

ਕਾਤੋਂ ਫੜਦਾ ਨਈ ਪੱਲਾ
ਦਿਲ ਹੋਇਆ ਮੇਰਾ ਝੱਲਾ
ਤੇਰੇ ਪਿਆਰ ਚ’ ਸ਼ੁਦੈਨ
ਤੈਨੂੰ ਤੱਕੀ ਜਾਣ ਨੈਨ
ਜੇ ਲਈ ਨਾ ਤੂੰ ਸਾਰ
ਮੈ ਵੀ ਲੜ ਜਾਵਾਂਗੀ

ਸਾਡੇ ਮੋੜ ਦੇ ਤੂੰ ਹਾਸੇ
ਜ਼ਰਾ ਵੇਖ ਸਾਡੇ ਪਾਸੇ
ਹੁਣ ਮੂਹੋਂ ਕੁਝ ਬੋਲ
ਕੁੰਡੀ ਦਿਲ ਵਾਲੀ ਖੋਲ
ਜੇ ਤੂੰ ਪਿਆਰ ਨਾਲ ਬੋਲੇੰ
ਮੈ ਤਾਂ ਤਰ ਜਾਵਾਂਗੀ

ਆਰ.ਬੀ.ਸੋਹਲ
 
Top