ਵਿੱਚ ਅਦਾਲਤ ਊਧਮ ਸਿੰਘ ਸੀ

no man

Member
ਵਿੱਚ ਅਦਾਲਤ ਊਧਮ ਸਿੰਘ ਸੀ,
ਖਰੀਆਂ ਆਖ ਸੁਣਾਉਂਦਾ..
ਤੁਸੀਂ ਜ਼ੁਲਮ ਕਮਾਉਣਾਂ ਜਾਣਦੇ,
ਸਾਨੂੰ ਬਦਲਾ ਲੈਣਾਂ ਆਉਂਦਾ..||

ਜਦੋਂ ਨਿਹੱਕੇ ਮਰੇ,
ਕਿਉਂ ਨਾਂ ਉਦੋਂ ਅਦਾਲਤਾਂ ਲੱਗੀਆਂ..
ਕਿੱਥੇ ਸੀ ਇੰਨਸਾਫ਼,
ਲਹੂ ਦੀਆਂ ਨਹਿਰਾਂ ਸੀ ਜਦ ਵਗੀਆਂ..
ਕਿਸ ਕਾਨੂੰਨ ਦੇ ਥੱਲੇ ਸੀ,
ਗੋਲੀ ਡਾਇਰ ਚਲਾਉਂਦਾ..
ਤੁਸੀਂ ਜ਼ੁਲਮ ਕਮਾਉਣਾਂ ਜਾਣਦੇ,
ਸਾਨੂੰ ਬਦਲਾ ਲੈਣਾਂ ਆਉਂਦਾ..||

ਏਨੇ ਕੰਢੇ ਚੁਗ ਲਏ,
ਜਿਹੜੇ ਹੱਥੀਂ ਆਪ ਖਿਲਾਰੇ..
ਉਹ ਵੀ ਪੁੱਤ ਸੀ ਮਾਂਵਾਂ ਦੇ,
ਜੋ ਅੰਮ੍ਰਿਤਸਰ ਵਿੱਚ ਮਾਰੇ..
ਇੱਕ ਮਰਿਆ ਤਾਂ ਕੀ ਹੋਇਆ,
ਕਿਉਂ ਲੰਡਨ ਹੈ ਕੁਰਲਾਉਂਦਾ..
ਤੁਸੀਂ ਜ਼ੁਲਮ ਕਮਾਉਣਾਂ ਜਾਣਦੇ,
ਸਾਨੂੰ ਬਦਲਾ ਲੈਣਾਂ ਆਉਂਦਾ..||

ਰਾਜ ਬਿਗਾਨਿਆਂ ਉੱਤੇ ਕਰਨਾਂ,
ਆਦਤ ਰਹੀ ਤੁਹਾਡੀ..
ਈਨ ਕਿਸੇ ਦੀ ਮੰਨਣੀ ਨਾਂ,
ਇਹ ਮੁੱਢ ਤੋਂ ਰੀਤ ਹੈ ਸਾਡੀ..
ਲਹੂ ਪੰਜਾਬ ਦਾ ਡਰਦਾ ਨਾਂ,
ਤੇ ਕਿਸੇ ਨੂੰ ਨਹੀਂ ਡਰਾਉਂਦਾ..
ਤੁਸੀਂ ਜ਼ੁਲਮ ਕਮਾਉਣਾਂ ਜਾਣਦੇ,
ਸਾਨੂੰ ਬਦਲਾ ਲੈਣਾਂ ਆਉਂਦਾ..||

’ਦੇਬੀ’ ਉਹ ਦੇ ਅੱਗੇ,
ਗੱਲ ਵਕੀਲਾਂ ਨੂੰ ਨਾਂ ਆਵੇ..
ਸੁਣ ਕੇ ਸੱਚੀਆਂ,
ਜੱਜ ਦੇ ਹੱਥੋਂ ਕਲਮ ਨਿੱਕਲਦੀ ਜਾਵੇ..
ਸਿਰ ਤੇ ਕਫ਼ਨ ਬੰਨਿਆ ਜਿਸ ਦੇ,
ਉਹ ਕਿਸ ਤੋਂ ਘਬਰਾਉਂਦਾ..
ਤੁਸੀਂ ਜ਼ੁਲਮ ਕਮਾਉਣਾਂ ਜਾਣਦੇ,
ਸਾਨੂੰ ਬਦਲਾ ਲੈਣਾਂ ਆਉਂਦਾ..||
 
Top