UNP

ਵਿਆਹ ਦੀ ਕਹਾਣੀ

Go Back   UNP > Poetry > Punjabi Poetry

UNP Register

 

 
Old 04-Mar-2014
[JUGRAJ SINGH]
 
ਵਿਆਹ ਦੀ ਕਹਾਣੀ

ਲਾਲਿਆਂ ਨੇ ਟੈਂਟ ਸੀ ਗਲ਼ੀ ‘ਚ ਲਾ ਲਿਆ।
ਰਸਤੇ ਨੂੰ ਰੋਕ ਪੈਲਿਸ ਬਣਾ ਲਿਆ।
ਫੇਰਿਆਂ ਦੀ ਰਸਮ ਹੋਣੀ ਸੀ ਰਾਤ ਨੂੰ।

ਚਾਹ-ਪਾਣੀ ਪਿਆਉਂਦੇ ਪਏ ਸੀ ਬਰਾਤ ਨੂੰ।
ਫੜ ਕੇ ਪਲੇਟਾਂ ਹਰ ਜਾਨੀ ਖੜ੍ਹ ਗਿਆ।
ਓਸੇ ਵੇਲੇ਼ ਢੱਠਾ ਟੈਂਟ ਵਿਚ ਵੜ ਗਿਆ।
ਭੁੱਲ ਗਿਆ ਖਿਆਲ ਜਾਨੀਆਂ ਨੂੰ ਖਾਣ ਦਾ।
ਪੈ ਗਿਆ ਫਿ਼ਕਰ ਲਾਲਿਆਂ ਨੂੰ ਜਾਨ ਦਾ।
ਭੂਤਰਿਆ ਢੱਠਾ ਮਾਰਦਾ ਫੁੰਕਾਰੇ ਸੀ।
ਟੈਂਟ ਵਿਚ ਜਾਨੀ ਅੱਗੇ ਲਾ ਲਏ ਸਾਰੇ ਸੀ।
ਐਨੇ ਸੀ ਭਜਾਏ ਓਹਨੇ ਸਾਹ ਚਾੜ੍ਹ ‘ਤੇ।
ਕਈਆਂ ਦੇ ਪੈਂਟ ਤੇ ਪਜਾਮੇ ਪਾੜ ‘ਤੇ।
ਰੁੜ੍ਹਦੇ ਫਿਰਨ ਢੋਲ ਬੈਂਡ ਵਾਲਿ਼ਆਂ ਦੇ।
ਪੈਂਟਾਂ ਵਿਚ ਨਿਕਲ਼ ਗਿਆ ਪਿਸ਼ਾਬ ਲਾਲਿਆਂ ਦੇ।
ਕਈਆਂ ਨੂੰ ਪੈਰਾਂ ਹੇਠ ਸੀ ਲਤਾੜ ‘ਤਾ।
ਬਾਕੀਆਂ ਨੁੰ ਢੱਠੇ ਨੇ ਮੇਜਾਂ ‘ਤੇ ਚਾੜ੍ਹ ‘ਤਾ।
ਮੁੰਡੇ ਦਾ ਪਿਉ ਰੋਵੇ ਹਾਲ ਕੀ ਬਣਾ ‘ਤਾ ਪੁੱਤ ਦਾ।
ਗੁੱਸੇ ਵਿਚ ਕਈਆਂ ਨੇ ਵਿਚੋਲਾ ਕੁੱਟ ‘ਤਾ।
ਕਿਤੋਂ ਵੀ ਨਾ ਥਿਆਉਣ ਓਥੇ ਡਾਂਗਾਂ ਸੋਟੀਆਂ ।
ਢੱਠੇ ਦੇ ਸਿੰਗਾਂ ‘ਤੇ ਚੱਕੇ ਸੇਹਰੇ ਟੋਪੀਆਂ।
ਖਾਈ ਜਾਵੇ ਲੱਡੂ ਤੇ ਗੁਲਾਬ ਜਾਮਣਾਂ।
ਕਿਹੜਾ ਲਾਲਾ ਕਰੇ ਬਈ ਢੱਠੇ ਦਾ ਸਾਹਮਣਾ।
ਹੱਥਾਂ ਨਾਲ਼ ਪੂੰਝੀ ਜਾਂਦੀਆਂ ਕਰਾੜੀਆਂ।
ਗਈਆਂ ਚਟਣੀ ਦੇ ਨਾਲ਼ ਸੀ ਲਿੱਬੜ ਸਾੜੀਆਂ।
ਜਿਹੜੇ ਪੰਡਿਤ ਤੋਂ ਵਿਆਹ ਕਢਵਾਇਆ ਸੀ।
ਉਹ ਵੀ ਨਾਲ਼ ਉਹਨਾਂ ਦੇ ਬਰਾਤ ਆਇਆ ਸੀ।
ਚੁੱਕ ਕੇ ਹਮਾਮ ਬ੍ਰਾਹਮਣ ਦੇ ਠੋਕਿਆ ।
ਦੱਸ ਕਿਉਂ ਗ੍ਰਹਿਆਂ ਨੇ ਢੱਠਾ ਨਹੀਂ ਰੋਕਿਆ।
ਆਪਣੀ ਉਹ ਗ਼ਲਤੀ ਨੂੰ ਮੰਨੀ ਜਾਂਦਾ ਸੀ।
ਗਲ਼ ਵਿਚ ਧੋਤੀ, ਹੱਥ ਬੰਨ੍ਹੀ ਜਾਂਦਾ ਸੀ।
ਕੋਈ ਕਹਿੰਦਾ ਫੋਨ ਤਾਂ ਮਿਲਾਓ ਥਾਣੇ ਨੂੰ।
ਪੰਡਿਤ ਤੇ ਢੱਠੇ ਨੂੰ ਫੜਾਓ ਥਾਣੇ ਨੂੰ।
ਵਿਆਹ ਦੇ ਵਿਚ ਪਿੰਡਾਂ ਵਾਲੇ਼ ਆਏ ਜੱਟ ਸੀ।
ਉਹਨਾਂ ਨੇ ਟੈਂਟ ਦੇ ਪਾਈਪ ਲਏ ਪੱਟ ਸੀ।
ਮਾਰ-ਮਾਰ ਢੱਠ ਨੂੰ ਭਜਾ ‘ਤਾ ਓਹਨਾਂ ਨੇ।
ਲਾਲਿਆਂ ਦੀ ਜਾਨ ਨੂੰ ਬਚਾ ‘ਤਾ ਓਹਨਾਂ ਨੇ।
ਲਾਲੇ ਕਹਿੰਦੇ ਅਹਿਸਾਨ ਨਹੀਂ ਭੁਲਾਉਣਾ ਚਾਹੀਦਾ ।
ਵਿਆਹ ਦੇ ਵਿੱਚ ਜੱਟਾਂ ਨੂੰ ਬੁਲਾਉਣਾ ਚਾਹੀਦਾ।

 
Old 05-Mar-2014
R.B.Sohal
 
Re: ਵਿਆਹ ਦੀ ਕਹਾਣੀ

ਬਹੁੱਤ ਖੂਬ ਜੀ............

Post New Thread  Reply

« ਕਿਰਤੀ ਤੇ ਕਾਮਾ ਏਥੇ ਰਹਿੰਦਾ ਕਿਸ ਹਾਲ ਵੇਖੋ | ਮੇਰੇ ਸੋਹਣੇ ਯਾਰ ਦੀ ਜੇ ਹਰ ਦੁਆ ਕਬੂਲ ਕਰੇਂ »
X
Quick Register
User Name:
Email:
Human Verification


UNP