ਵਾਸ਼ਪੀਕਰਨ

Arun Bhardwaj

-->> Rule-Breaker <<--
...........ਨਦੀ...........

ਮੈਂ ਤਾ
ਕੜਾਕੇ ਦੀ ਠੰਡ ਨਾਲ
ਠੁਰ ਠੁਰ ਕੰਬਦੀ ਹੋਈ ਨਦੀ ਹਾ
ਸੂਰਜ਼ ਦੀਆਂ ''ਜਾਈਆਂ ''( ਜਨਮੀਆਂ )
ਸਾਰੀਆਂ ਕਿਰਨਾਂ
ਮੈਨੂੰ ਠੰਡ ਤੋ ਬਚਾਉਣ ਲਈ
ਮੇਰੀ ਮੁਸ਼ਕਿਲ ਦੇਖਕੇ,
ਸੂਰਜ਼ ਕੋਲੋ ਬਿਨਾ ਪੁਛੇ
ਮੈਨੂੰ ਨਿੱਘ ਦੇਣ ਲਈ
ਮੇਰੇ ਕੋਲ ਆ ਤਾ ਜਾਂਦੀਆਂ ਨੇ
ਪਰ ਜਦੋ ਇਹ ''ਲਾਲੀ''
ਮੇਰੇ ਸੀਨੇ ਨਾਲ ਖਹਿੰਦੀਆਂ ਨੇ
ਤਾ ''ਵਾਲਾਂ '' ਤੋ ਵੀ ਬਾਰੀਕ
ਆਪਣੇ ਮੁੰਹ ਨਾਲ
ਮੇਰੀਆਂ ਆਸਾਂ ਦਾ ਖੂਨ ਚੂਸਦੀਆਂ ਨੇ
ਜਿਨ੍ਹਾ ਨਾਲ ਹੋਲੀ ਹੋਲੀ
ਬੱਦਲਾਂ ਦਾ ਜਨਮ ਹੁੰਦਾ ਹੈ
ਜਿਸਨੂੰ ਵਿਗਿਆਨ ਦੀ ਭਾਸ਼ਾ ਵਿਚ
ਸ਼ਾਇਦ ਵਾਸ਼ਪੀਕਰਨ ਕਹਿੰਦੇ ਨੇ
......................ਵਾਸ਼ਪੀਕਰਨ

........ਲਾਲੀ ਅੱਪਰਾ ..............
 
Top