ਵਾਰ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ

jaggi37

Member
ਅਣਖ ਦਾ ਅਸਲੀ ਨਸ਼ਾ, ਬੁੱਕੀ ਪਿਆਵਣ ਵਾਲਿਆ,
ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ,
ਤੇਰੇ ਮਾਸੂਮ ਬੱਚਿਆਂ ਦਾ ਲਹੂ ਗਿਰਵੀ ਰੱਖਕੇ,

ਇਹ ਸੇਵਕਾਂ ਦੀ ਕੌਮ ਅੱਜ ਕਰਦੀ ਏ ਜੱਥੇਦਾਰੀਆਂ |
ਕੀ ਇਹਨਾਂ ਸਿੱਖਾਂ ਦਾ ਚੇਲਾ ਸੈਂ ਗੁਰੂ ਗੋਬਿੰਦ ਸਿੰਘਾ !

ਅੱਜ ਜਿਹਨਾਂ ਦੀ ਅਣਖ ਨਹੀਂ, ਇੱਜਤ ਨਹੀਂ, ਈਮਾਨ ਨਹੀਂ |
ਅੱਜ ਕਿਸੇ ਨਲਵੇ ਦੇ ਡੌਲੇ ਫੜਕਦੇ ਵੇਖੇ ਨਾ ਮੈਂ,
ਅੱਜ ਕਿਸੇ ਰਣਜੀਤ ਸਿੰਘ ਦੀ ਚਮਕਦੀ ਸ਼ਮਸ਼ੀਰ ਨਹੀ,
ਤੂਂ ਜਿੰਨਾ ਦੇ ਸਿਰਾਂ ਤੋਂ ਸਜਦੇ ਕਰ ਗਿਆ ਲਖਤੇ-ਜਿ਼ਗਰ,
ਕੀਤੀਆ ਨੇ ਕੌਮ ਨਾਲ ਉਹਨਾਂ ਨੇ ਗੱਦਾਰੀਆਂ |

ਦੁਸ਼ਮਣਾਂ ਤੋਂ ਕੀ ਗਿਲਾ ਏ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ,
ਵਾਰ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ
 
Top