UNP

ਵਰ੍ਹਿਆਂ ਪਿਛੋਂ ਖੁਦ ਦੇ ਕੋਲ ਬੈਠਾ ਹਾਂ

Go Back   UNP > Poetry > Punjabi Poetry

UNP Register

 

 
Old 29-Jul-2013
karan.virk49
 
Post ਵਰ੍ਹਿਆਂ ਪਿਛੋਂ ਖੁਦ ਦੇ ਕੋਲ ਬੈਠਾ ਹਾਂ

ਵਰ੍ਹਿਆਂ ਪਿਛੋਂ ਖੁਦ ਦੇ ਕੋਲ ਬੈਠਾ ਹਾਂ
ਕੀ ਦੱਸਾਂ ਕੀ ਕੀ ਫਰੋਲ ਬੈਠਾ ਹਾਂ |

ਅਰਥ ਤਾਂ ਹੋਵੇ ਕੋਈ ਮਕਸਦ ਵੀ ਹੋਵੇ
ਮੈਂ ਜਵਾਨੀ ਇੰਜ ਹੀ ਰੋਲ ਬੈਠਾ ਹਾਂ |

ਤੇਰੀ ਮਰਜ਼ੀ ਤੂੰ ਗਿਲਾ ਕਰ ਜਾਂ ਸਜ਼ਾ ਦੇ
ਦਿਲ ਨੂੰ ਤੇਰੇ ਅੱਗੇ ਖੋਲ ਬੈਠਾ ਹਾਂ |

ਪਿਆਰ ਦਾ ਤੇ ਵਣਜ ਦਾ ਕੀ ਮੇਲ ਹੁੰਦਾ
ਦਿਲ ਨੂੰ ਕੀਹਦੇ ਨਾਲ ਤੋਲ ਬੈਠਾ ਹਾਂ |

ਹੋ ਸਕੇ ਤਾਂ ਮਾਫ਼ ਕਰ ਦੇਵੀਂ ਤੂੰ ਮੈਨੂੰ
ਅੱਜ ਪਤਾ ਨਹੀਂ ਕੀ ਕੀ ਬੋਲ ਬੈਠਾ ਹਾਂ |

ਕੀ ਪਤਾ ਇਹ ਜ਼ਖਮ ਕਦ ਨਾਸੂਰ ਬਣਿਆ
ਦਰਦ ਨੂੰ ਦਿਲ ਨਾਲ ਘੋਲ ਬੈਠਾ ਹਾਂ ..

Writer - Shiv Kumar

 
Old 31-Jul-2013
#Bullet84
 
Re: ਵਰ੍ਹਿਆਂ ਪਿਛੋਂ ਖੁਦ ਦੇ ਕੋਲ ਬੈਠਾ ਹਾਂ


 
Old 31-Jul-2013
userid97899
 
Re: ਵਰ੍ਹਿਆਂ ਪਿਛੋਂ ਖੁਦ ਦੇ ਕੋਲ ਬੈਠਾ ਹਾਂ

wah ji wah

Post New Thread  Reply

« ਅਧੂਰਾ ਸੁਪਨਾ | ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ »
X
Quick Register
User Name:
Email:
Human Verification


UNP