ਵਰਤਮਾਨ

ਵੇਖ ਕਿਸੇ ਨੂੰ ਨਾਂ ਸੜਾਂ, ਨਾਂ ਉੱਚੇ ਦੀ ਪੌੜੀ ਚੜਾਂ
ਭੂਤ ਕਾਲ ਦੀ ਯਾਦ ਮੁਕਾ, ਨਾਂ ਭਵਿੱਖ ਲਈ ਹੀ ਲੜਾਂ
ਇਹੀ ਅਰਜ਼ ਹਮਾਰੀ ਓ ਦਾਤੇ ਤੇਰਿਆਂ ਹ੍ਜੂਰੀਂ
ਬਣਾਲੈ ਵਰਤਮਾਨ ਚ' ਆਪਣਾ, ਕਿਤੇ ਅਟਕਾਂ ਤੇ ਘੂਰੀਂ......
ਕੁਝ ਮੈਂ ਹਾਂ ਗਰੀਬ ਤੇ ਮੇਰਾ ਯਾਰ ਵੀ ਗਰੀਬ
ਸਾਨੂੰ ਇਸੇ ਹੀ ਗਰੀਬੀ ਨੇਂ ਤਾਂ ਰੱਖਿਆ ਕਰੀਬ
ਕੀ ਲੈਣਾ ਜੱਗ ਮੂਹਰੇ ਉੱਚਾ-ਉੱਚਾ ਅਖਵਾ ਕੇ
ਜੇਹੜਾ ਦਿਲੋਂ ਏ ਗਰੀਬ, ਅਮੀਰ ਓਹਦਾ ਹੈ ਨਸੀਬ
ਬਿਨ ਮੰਗਿਆ ਹੀ ਦੇਵੇ, ਹੋਵੇ ਆਸ-ਮੁਰਾਦ ਹਰ ਪੂਰੀ
ਬਣਾਲੈ ਵਰਤਮਾਨ ਚ' ਆਪਣਾ, ਕਿਤੇ ਅਟਕਾਂ ਤੇ ਘੂਰੀਂ......

Gurjant Singh
 
Top