ਵਡਿਆਈਆਂ

ਤੇਰੀਆਂ ਨੇ ਸੱਭੇ ਵਡਿਆਈਆਂ ਮੇਰੇ ਮਾਲਕਾ
ਸੂਕਦੇ ਤੂਫਾਨਾਂ ਤੇ ਹਨੇਰੀਆਂ ਦੇ ਵਿੱਚ ਵੀ
ਗੁੱਡੀਆਂ ਤੂੰ ਅੰਬਰੀਂ ਚੜ੍ਹਾਈਆਂ ਮੇਰੇ ਮਾਲਕਾ
ਤੇਰੀਆਂ ਨੇ ਸੱਭੇ ਵਡਿਆਈਆਂ ਮੇਰੇ ਮਾਲਕਾ

ਦੇ ਕੇ ਤੂੰ ਦਲੇਰੀਆਂ, ਤਸੱਲੀਆਂ ਤੇ ਹੌਂਸਲੇ
ਬਾਜੀਆਂ ਤੂੰ ਹਾਰੇ ਨੂੰ ਜਿਤਾਈਆਂ ਮੇਰੇ ਮਾਲਕਾ
ਤੇਰੀਆਂ ਨੇ ਸੱਭੇ ਵਡਿਆਈਆਂ ਮੇਰੇ ਮਾਲਕਾ

ਕਦੇ ਮੈਨੂੰ ਆਪਣੇ ਵੀ, ਆਪਣਾ ਨਾ ਜਾਣਦੇ ਸੀ
ਦੂਰ ਤੱਕ ਸਾਂਝਾ ਤੂੰ ਪੁਵਾਈਆਂ ਮੇਰੇ ਮਾਲਕਾ
ਤੇਰੀਆਂ ਨੇ ਸੱਭੇ ਵਡਿਆਈਆਂ ਮੇਰੇ ਮਾਲਕਾ

ਜਿਹਨਾਂ ਬਾਰੇ ਕਦੇ ਨਾ ਮੈਂ ਸੋਚਿਆ ਵਿਚਾਰਿਆ ਸੀ
ਉਹ ਥਾਵਾਂ ਮੈਨੂੰ ਤੂੰ ਦੁਆਈਆਂ ਮੇਰੇ ਮਾਲਕਾ
ਤੇਰੀਆਂ ਨੇ ਸੱਭੇ ਵਡਿਆਈਆਂ ਮੇਰੇ ਮਾਲਕਾ

ਕਈ ਏਥੇ ਫਿਰਦੇ ਸੀ ਪੈਰਾਂ ਵਿੱਚ ਰੋਲਣੇ ਨੂੰ
ਫੇਰ ਵੀ ਤੂੰ ਇੱਜ਼ਤਾਂ ਬਚਾਈਆਂ
ਮੇਰੇ ਮਾਲਕਾ
ਤੇਰੀਆਂ ਨੇ ਸੱਭੇ ਵਡਿਆਈਆਂ ਮੇਰੇ ਮਾਲਕਾ

ਹੁੰਦੀ ਨਾ ਜੇ ਮੇਹਰ ਤੇਰੀ ਕੀਹਨੇ ਸਾਨੂੰ ਪੁੱਛਣਾ ਸੀ
ਦੱਸੀਆਂ ਨੇ 'ਸੱਤੇ' ਨੇ ਸਚਾਈਆਂ ਮੇਰੇ ਮਾਲਕਾ
ਤੇਰੀਆਂ ਨੇ ਸੱਭੇ ਵਡਿਆਈਆਂ ਮੇਰੇ ਮਾਲਕਾ
 
Top