ਵਕਤ ਦੀ ਹੇਰ ਫੇਰ

Arun Bhardwaj

-->> Rule-Breaker <<--
ਵਕਤ ਦੀ ਹੇਰ ਫੇਰ ਨਾਲ ਹੀ ਦਿਨ ਰਾਤ ਬਦਲਦੇ ਨੇ
ਦਿਲ ਨਹੀ ਬਦਲਦਾ ,ਦਿਲ ਦੇ ਜਜਬਾਤ ਬਦਲਦੇ ਨੇ

ਪਹਾੜਾ ਜਿੱਡੇ ਵਾਅਦੇ ਟਿਕਦੇ ਆਸਾਂ ਦੀਆਂ ਨੀਹਾਂ ਤੇ
ਅੱਖ ਝਪਕਣ ਨਾਲ ਦਿਲ ਦੇ ਗੂੜੇ -ਸਾਕ ਬਦਲਦੇ ਨੇ

ਕੋਈ ਆਮ ਬਦਲ ਜਾਂਦਾ ਜਦੋ ਫ਼ਰਕ ਨਹੀ ਪੈਂਦਾ ਕੋਈ
ਜੀਣਾ ਦੁਸ਼ਵਾਰ ਲੱਗਦਾ ਜਦੋ ਆਪਣੇ ਖਾਸ ਬਦਲਦੇ ਨੇ

ਦਾਅਵੇ ਤਾ ਕਰਦੇ ਕਈ ਇਕ ਨਾਲ ਲਾਕੇ ਨਿਭਾਉਣ ਦੇ
ਲੋੜ੍ਹ ਨੂੰ ਮੁੱਖ ਰੱਖਕੇ, 'ਦੇਖੇ ਮੈਂ 'ਓਹੀ ਸਾਥ ਬਦਲਦੇ ਨੇ

ਚਾਲ ਸਮੇ ਦੀ ਸਾਰਾ ਕੁਝ ਕਰਵਾ ਦਿੰਦੀ ਲਾਲੀ ਅੱਪਰੇ
ਜਿੰਦਗੀ ਉਦੋ ਬਦਲਦੀ ਏ ਜਦੋ ਅਹਿਸਾਸ ਬਦਲਦੇ ਨੇ

ਲਾਲੀ ਅੱਪਰਾ ..{ ਤਜਿੰਦਰ ਅੱਪਰਾ }
 
Top