ਵਕਤ ਦੀ ਫਰਿਆਦ

ਵੇਖ ਹਨੇਰੀ ਜ਼ੁਲਮਾਂ ਦੀ ਜਗ ਅੰਦਰ,
ਇੱਕ ਦਿਨ ਵਕਤ ਨੇ ਏਹ ਫਰਿਆਦ ਕੀਤੀ,
"ਰਬਾ" ਬੰਦਿਆਂ ਦੇ ਹਥੋਂ ਏਹ ਕੀ ਕਹਿਰ ਕਮਾ ਰਿਹਾ ਏਂ,
ਆਪਣਿਆ ਦੇ ਹਥੋਂ ਹੀ ਆਪਣੇ ਹਸਦੇ ਵਸਦੇ ਵੇਹੜਿਆਂ ਵਿੱਚ,
ਚਿਟੀਆਂ ਚੁਨੀਂਆ ਦਾ ਚਾਨਣ ਪੁਵਾ ਰਿਹਾ ਏਂ,
ਲੁਟੇ ਆਪਣਿਆ ਦੇ ਹਥੋਂ ਇਜ਼ਤ ਏਥੇ,
ਮਾਵਾਂ ਕੋਲੋਂ ਤੂੰ ਕੁੱਖ ਉਜੜਵਾ ਰਿਹਾ ਏਂ,
ਕਿਤੇ ਸੜ ਮਰੀ,ਕਿਤੇ ਸਾੜ ਮਾਰੀ,
ਧੀਆਂ ਰੋਜ ਦੀਆਂ ਕਈ ਮੁਕਾ ਰਿਹਾ ਏਂ,
ਕਿਤੇ ਕੁਤੇ ਤੇਰੇ ਦੁੱਧ - ਮਖਨ ਖਾਂਦੇ,
ਕਿਤੇ ਬਾਲਾਂ ਨੂੰ ਭੁੱਖੇ ਸਵਾ ਰਿਹਾ ਏਂ,
ਕਿਸੇ ਨੂੰ ਮੱਖਮਲਾ ਤੇ ਵੀ ਨਾ ਨੀਂਦ ਆਵੇ,
ਕਿਸੇ ਨੂੰ "ਕੰਡਿਆਂ ਦੀ ਸੇਜ" ਲਈ ਤਰਸਾ ਰਿਹਾ ਏਂ,
ਚੰਗਾ - ਮਾੜਾ ਤੇ ਹੁੰਦਾ ਏ ਕੀਤੇ ਕਰਮਾ ਨਾਲ,
ਕਿਉਂ "ਵਕਤ" ਨੂੰ ਮਾੜਿਆ ਬਣਾ ਰਿਹਾ ਏਂ।

Writer-Sarbjit Kaur Toor
 
Last edited:
ਬਹੁਤ ਵਧਿਆ ਲਿਖਆ ਭੈਣੇ..:wah :wah :pop
ਲਖਾਰੀ ਦਾ ਨਾਮ ਲਿਖ ਦਿਆ ਕਰੋ ਆਖਰ ਵਿੱਚ.
ਜੇ ਤੁਸੀ ਹੋ ਲਖਾਰੀ ਤਾ ਆਪਣਾ ਨਾਮ..ਜੇ ਕਿਸੀ ਹੋਰ ਦੀ ਲਿਖੀ ਹੈ..ਤਾ ਉਸ ਲਖਾਰੀ ਦਾ ਨਾਮ
 
ਮੈ ਫੇਰ ਦੁਬਾਰਾ ਪੜੀ....ਕਿਆ ਲਿਖਦੇ ਤੁਸੀ..:wah :wah..Ultimate
ਸ਼ੁਕਰ ਹੈ ਕੋਈ ਤਾ ਆਇਆ...ਚੰਗਾ ਲਿਖਣ ਵਾਲਾ..Really you are very good
ਰੱਬ ਨੇ ਸਾਡੀ ਫਰਿਆਦ ਸੁਣ ਲਈ...
ਨਹੀ ਤਾ ਦਾ ਬੂਰਾ ਹਾਲ ਹੋਇਆ ਪਿਆ ਸੀ...:n :n

welcome bhen ji..sanu eiveh hi naviyah naviyah shuljiyaan hoyiaan kavitavaah likh ke devo :)
 
Top