ਲੱਭਿਆ ਮੈਂ ਜੋ ਵੀ ਰਸਤਾ ਤੇਰੇ ਦਰ ਤੇ ਆ ਗਿਆ

ਪਹਿਲਾਂ ਮੈ ਆਪਣੇ ਸ਼ੌਂਕ ਦਾ ਸੁਪਨਾ ਸਜਾ ਲਿਆ।

ਫਿਰ ਰਹਿਕੇ ਤੇਰੇ ਤਾਜ ਮਹਿਲ ਘਰ ਨੂੰ ਢਾਅ ਲਿਆ।

ਸਦੀਆਂ ਤੋਂ ਖਾ ਰਹੀ ਸੀ ਤੇਰੇ ਆਉਣ ਦੀ ਉਮੀਦ,

ਤੂੰ ਫਿਰ ਪਰਾਏ ਸ਼ਹਿਰ ‘ਚ ਮਕਬਰ ਬਣਾ ਲਿਆ।

ਮੈ ਜਾਣਦਾ ਸਾਂ ਚੁੱਪ ਦੀ ਮੱਥੇ ਛੁੱਪੀ ਲਕੀਰ,

ਸੀਨਾ ਤੂੰ ਕਰਕੇ ਜ਼ਖਮੀ ਖੰਜਰ ਲੁਕਾ ਲਿਆ।

ਦਰਿਆ ਦੇ ਦੋਹੇਂ ਪਾਰ ਮੈ ਕਰਦਾ ਰਿਹਾ ਉਡੀਕ

ਤੂਫਾਨ ਆਕੇ ਮੁੱਕਦੇ ਰਹੇ ਵਾਅਦਾ ਭੁਲਾ ਲਿਆ।

ਹੁਣ ਕੀ ਕਰਾਂਗੇ ਪਹੁੰਚ ਕੇ ਤੇਰੀ ਗਲੀ ਰਕੀਬ,

ਤੇਰੇ ਸੁੰਨ-ਮਸਾਨ ਕਹਿਰ ਨੇ ਡੇਰਾ ਜਮਾ ਲਿਆ।

ਇਹ ਰਾਜ਼ ਰਹੇ ਆਪਣਾ,ਆਪਣੇ ਦਿਲਾਂ ਦੇ ਪਾਸ,

ਜੋ ਛੁੱਪ ਨਾ ਸਕੇ ਬਾਤ ਤਾਂ ਤਮਾਸ਼ਾ ਬਣਾ ਲਿਆ।

ਮੰਗੀ ਸੀ ਆਪਣੇ ਰੱਬ ਤੋਂ ਜੀਣੇ ਦੀ ਕੋਈ ਸੇਧ,

ਲੱਭਿਆ ਮੈਂ ਜੋ ਵੀ ਰਸਤਾ ਤੇਰੇ ਦਰ ਤੇ ਆ ਗਿਆ।
 
ਦਰਿਆ ਦੇ ਦੋਹੇਂ ਪਾਰ ਮੈ ਕਰਦਾ ਰਿਹਾ ਉਡੀਕ

ਤੂਫਾਨ ਆਕੇ ਮੁੱਕਦੇ ਰਹੇ ਵਾਅਦਾ ਭੁਲਾ ਲਿਆ।
:wah
 
Top