ਲੜਕੀਆਂ

ਫੁੱਲਾਂ ਦੀ ਪਿਆਰੀ ਖੁਸ਼ਬੂ ਜੈਸੀ ,
ਮਹਿਕ ਖਿਡਾਂਵਣ ਲੜਕੀਆਂ।
ਪਹਿਲਾਂ ਬਾਬਲ ਫਿਰ ਪਤੀ ਦਾ,
ਘਰ ਸਜਾਵਣ ਲੜਕੀਆਂ।
ਬਾਬਲ,ਪਤੀ,ਵੀਰਾਂ ਦੀ ਹਰ ਦਮ,
... ਸੁੱਖ ਮਨਾਵਣ ਲੜਕੀਆਂ।
ਜ਼ਿਦਗੀ ਦੇ ਹਰ ਮੋੜ ਦੇ ਊਤੇ,
ਸਾਥ ਪੁਗਾਵਣ ਲੜਕੀਆਂ।
ਪਹਿਲਾਂ ਧੀ ਫਿਰ ਨੂਂਹ ਤੇ ਮਾਂ ਦਾ,
ਕਿਰਦਾਰ ਨਿਭਾਵਣ ਲੜਕੀਆਂ।
ਰੱਬ ਦੀ ਬਣਾਈ ਸਿਰਸ਼ਟੀ ਦਾ,
ਇਹ ਮੂਲ ਕਹਾਵਣ ਲੜਕੀਆਂ।
ਪਰ ਪਂਜਾਬ 'ਚ ਜਂਮਦੀਆਂ ਹੀ
ਕਿਊਂ ਗਲਾ ਘੁਟਾਵਣ ਲੜਕੀਆਂ


 
Top