ਲੋਕੋ ਕੁੱਖਾਂ ਚ ਹੀ ਨਾ ਕਰੋ ਅਖੀਰਾਂ ਦੇ ਸੌਦੇ

ਕਿਤੇ ਸਰਹੱਦਾਂ ਦੀ ਵੰਡ ਕਿਤੇ ਨੀਰਾਂ ਦੇ ਸੌਦੇ
ਸਦਾ ਲੁੱਟਣਾ ਹੀ ਦੇਸ ਨੂੰ ਵਜ਼ੀਰਾਂ ਦੇ ਸੌਦੇ

ਜੋ ਸ਼ੌਹਰਤ ਲਈ ਵਿਕਣ ਨਹੀਂ ਉਨਾਂ ਦੀ ਗੱਲ
ਭੁੱਖ ਢਿਡ ਦੀ ਵੀ ਕਰਾਉਂਦੀ ਸਰੀਰਾਂ ਦੇ ਸੌਦੇ

ਹੁੰਦਾ ਨਾ ਕੋਈ ਤੇਰੇ ਤੇ ਮੇਰੇ ਦਾ ਹੈ ਰੌਲਾ
ਬੱਸ ਖੁਦਾ ਦਾ ਹੀ ਸਜਦਾ ਫਕੀਰਾਂ ਦੇ ਸੌਦੇ

ਕਿਸੇ ਦੀਆਂ ਅੱਖਾਂ ਤੇ ਕਿਸੇ ਦੇ ਹੱਥ ਲਾਲ ਦੋਵੇਂ
ਲੈ ਤੁਰ ਗਿਆ ਕਰ ਕੋਈ ਲਕੀਰਾਂ ਦੇ ਸੌਦੇ

ਝੂਠੇ ਨੇ ਪਾਇਆ ਤਾਂ ਇਹ ਰੁਤਬਾ ਹੈ ਉੱਚਾ
ਪਹਿਲਾਂ ਸੱਚੇ ਪੈਰੀਂ ਕਰਕੇ ਜ਼ੰਜੀਰਾ ਦੇ ਸੌਦੇ

ਜਿਸ ਵਿੱਚ ਦਿਸੇ ਭੁੱਖਾ ਲਾਚਾਰ ਗਰੀਬ ਕੋਈ
ਇਹੋ ਜਿਹੀਆਂ ਤਸਵੀਰਾਂ ਹੀ ਅਮੀਰਾਂ ਦੇ ਸੌਦੇ

ਵੇਖਣ ਦਿਓ ਜਹਾਨ ਧੀਆਂ ਪੁੱਤਾਂ ਤੋ ਘੱਟ ਨਾ
ਲੋਕੋ ਕੁੱਖਾਂ ਚ ਹੀ ਨਾ ਕਰੋ ਅਖੀਰਾਂ ਦੇ ਸੌਦੇ
-jeet
 
Top