ਲੋਕੀਂ ਸੱਜਣ ਉਹ ਮੰਗਦੇ

Saini Sa'aB

K00l$@!n!
ਲੋਕੀਂ ਸੱਜਣ ਉਹ ਮੰਗਦੇ ਜੋ ਦਿਲ ਤੋੜ ਕੇ ਤੁਰ ਜਾਵਣ,
ਵਾਂਗ ਪਾਣੀਆਂ ਭੁੱਲ ਕੇ ਪੁਲ ਜੋ ਮੁੜ ਕੇ ਨਾ ਆਵਣ,

ਪੱਥਰ ਦਿਲਾਂ ਤੋਂ ਐਵੇਂ ਝੂਠੀ ਆਸ ਲਗਾ ਬੈਠੇ,
ਜੋ ਸਾੰਨੂ ਤੱਕਣਾ ਚਾਹੁੰਦੇ ਨਾ ਅਸੀਂ ਉਹਨਾ ਨੂੰ ਚਾਹ ਬੈਠੇ,

ਆਖਰ ਇੱਕ ਦਿਨ ਜਦ ਉਹ ਮੇਰੀ ਕਬਰ ’ਤੇ ਆਵਣਗੇ,
ਇੱਕ ਵਾਰ ਉਹ ਮੇਰੀ ਸੂਰਤ ਤੱਕਣਾ ਚਾਹਵਣਗੇ,

ਕਬਰ ਮੇਰੀ ’ਤੇ ਬਾਲਣਗੇ ਉਦੋਂ ਦੀਵੇ ਅੱਖੀਆਂ ਦੇ
ਦੱਸਣਗੇ ਮੈੰਨੂ ਕਿੰਝ ਸਾਂਭ ਉਹਨਾਂ ਵੀ ਯਾਦਾਂ ਰੱਖੀਆਂ ਨੇ,

ਓਸ ਵਕਤ ਨਾ ਪੈਣ ਮੁੱਲ ਓਹਦੇ ਹੰਝੂ ਖਾਰਿਆਂ ਦਾ,
ਇਹੀ ਹੋਣਾ ਸਬੂਤ 'ਤੇਜ' ਲਈ ਇਸ਼ਕ ਚ ਹਾਰਿਆਂ ਦਾ
 
Top