ਲੈ ਜਾਵੇ ਕੋਈ ਦੌਲਤ ਸਾਰੀ

no man

Member
ਲੈ ਜਾਵੇ ਕੋਈ ਦੌਲਤ ਸਾਰੀ,

ਦੇ ਜਾਵੇ ਮੈਨੂੰ ਇਸ਼ਕ ਖੁਮਾਰੀ

ਅਜ ਉਹ ਰੁਠਿਆ ਮੁਡ਼ ਨਾ ਆਵੇ

ਜਾਵੇ ਨੀ ਕੋਈ ਛੇਤੀ ਜਾਵੇ

ਮੇਰਾ ਰੁਸਿਆ ਰਾਂਝਾ ਮੋਡ਼ ਲਿਆਵੇ


ਜਿੰਦਗੀ ਮੇਰੀ ਰਾਂਝੇ ਦੀ ਐ

ਸਦਾ ਸੰਬਾਲੇ ਭਾਂਡੇ ਦੀ ਐ

ਮਿਟੀ ਭਾਂਡੇ ਦੀ ਕੌਣ ਸੰਭਾਲੇ

ਅਜ ਉਹ ਰੁਠਿਆ ਮੁਡ਼ ਨਾ ਆਵੇ

ਜਾਵੇ ਨੀ ਕੋਈ ਛੇਤੀ ਜਾਵੇ

ਮੇਰਾ ਰੁਸਿਆ ਰਾਂਝਾ ਮੋਡ਼ ਲਿਆਵੇ


ਇਬਾਦਤ ਮੇਰੀ ਉਹਦਾ ਬਿਰਹਾ,

ਮਿਲਣਾ ਉਹਦਾ ਥੋਡ਼ੇ ਚਿਰ ਦਾ,

ਕਦੇ ਸਦਾ ਲਈ ਮੈਨੂੰ ਕੋਲ ਬਿਠਾਵੇ

ਅਜ ਉਹ ਰੁਠਿਆ ਮੁਡ਼ ਨਾ ਆਵੇ

ਜਾਵੇ ਨੀ ਕੋਈ ਛੇਤੀ ਜਾਵੇ

ਮੇਰਾ ਰੁਸਿਆ ਰਾਂਝਾ ਮੋਡ਼ ਲਿਆਵੇ


ਅਜ ਮੈਥੋਂ ਫਕੀਰੀ ਵੀ ਲੈ ਗਿਆ

ਇਕੋ ਇਕ ਅਮੀਰੀ ਵੀ ਲੈ ਗਿਆ

ਰਹਿੰਦੀ ਏਹ ਮਿਟੀ ਵੀ ਆ ਦਫਨਾਵੇ

ਅਜ ਉਹ ਰੁਠਿਆ ਮੁਡ਼ ਨਾ ਆਵੇ

ਜਾਵੇ ਨੀ ਕੋਈ ਛੇਤੀ ਜਾਵੇ

ਮੇਰਾ ਰੁਸਿਆ ਰਾਂਝਾ ਮੋਡ਼ ਲਿਆਵੇ
 

no man

Member
:) :hug baiiiiii kive aa kaim aa

?? ki gal pehchainyaa ni koi na door reh k bhul gya tera student samjhiya bhngdaa sikhaya c tu ...... ?? ohi aa naa raikot aaye c acadmi vale hun v laa rhee hoo .. ???
 
Top