ਲੂਣਾ

Arun Bhardwaj

-->> Rule-Breaker <<--
ਤਨ ਮਨ ਲੂਣਾ ਬਾਵਰੀ
ਤੇਰੇ ਦੀ ਗੱਲ ਕਰਾਂ ,
ਤਨ ਮੁੜਕੋ –ਮੁੜਕੀ ਝੂਰਦਾ
ਮਨ ਫਿਰਦਾ ਵਿਚ ਪਰਾਂਹ ||
ਤਨ ਦੀ ਅਗਨੀ ਅੰਬਰ ਟੱਪ ਗਈ
ਗੱਲ ਧੁਖਦੀ ਨਗਰ ਗਰਾਂ ,
ਚਲ ਅੱਜ ਕਰਕੇ ਮੈ ਹੀ ਜੇਰਾ
ਤੇਰੀ ਰੂਹ ਦੀ ਗੱਲ ਕਰਾਂ ||
...........
ਪਥਰਾਂ ਨੂੰ ਜੋਕ ਨਾਂ ਲਗਦੀ
ਨਾਂ ਵਗਦੇ ਹੰਝੂ ,
ਮਨ ਲੂਣਾ ਦਾ ਬੁਝ ਗਿਆ
ਤਨ ਕੇਰੇ ਹੰਝੂ ,
ਧੁਖ ਧੁਖ ਕੇ ਨਹੀਂ ਬੁਝਦੀ
ਤਨ ਦੀ ਅੰਗਿਆਰੀ
ਤਨ ਮਨ ਦੇ ਆਖੇ ਲਗ ਕੇ
ਕਰ ਗਿਆ ਖੁਆਰੀ ||
ਪਾਪ ਕਮਾਇਆ ਬਾਬੁਲਾ
ਬੁੱਢੇ ਲੜ ਲਾਈ ,
ਤਨ –ਮਨ ਇੱਕ ਸੁਰ ਗੂੰਜਦੇ
ਤੇ ਦੇਣ ਦੁਹਾਈ ||
.......
ਪੂਰਨ ਸੀ ਪੁੱਤ ਸਲਵਾਨ ਦਾ
ਪਰ ਲੂਣਾ ਗਈ ਬਉਰਾ ,
ਜਿਦਾਂ ਬਰਖਾ ਸਾਉਣ ਦੀ ਤੇ
ਧਰਤੀ ਜਾਵੇ ਨ੍ਹਾ ,
ਅਕਲ ਅੰਝਾਣੀ ਸੌਂ ਗਈ
ਤੇ ਰਿਸ਼ਤਾ ਭੁੱਲ ਗਿਆ ,
ਜਿੱਦਾਂ ਪਹਿਲੀ ਪੀੜ ਸੰਗ
ਕੋਈ ਨੱਢੀ ਜਾਵੇ ਨਸ਼ਿਆ ||
ਜਿਦਾਂ ਬਾਲਕ ਚੁੰਘ ਰਿਹੈ
ਮਾਂ ਦੇ ਤਨ ਦਾ ਸੀਰ
ਕੋਈ ਬੂਹੇ ਅਲਖ ਜਗਾ ਰਿਹੈ
ਜਿਵੇਂ ਰਾਂਝਣ ਕੋਈ ਫ਼੍ਕੀਰ ,
ਕੁਦਰਤ ਖਿੜ ਖਿੜ ਹੱਸ ਰਹੀ
ਬੱਦਲਾਂ ਦਾ ਡੁੱਲ ਗਿਆ ਨੀਰ |
ਕੋਈ ਆਸ਼ਕ ਬਿੜਕਾਂ ਲੈ ਰਿਹੈ
ਚੰਨ ਮੂਰਤ ਕਹਿੰਦੀ ਝਾਤ ,
ਪਰਛਾਵਾਂ ਚੰਨ ਦਾ ਡੋਲਦਾ
ਲੂਣਾ ਰੋਵੇ ਅੱਧੀ ਰਾਤ |
ਇਹ ਤਨ –ਮਨ ਦੋਵੇਂ ਝਗੜਦੇ
ਪਰ ਮੁੱਕਦੀ ਕਦੇ ਨਾਂ ਬਾਤ ,
ਲੂਣਾ “ ਅਲੂਣਾ “ ਹੀ ਰਹੀ
ਜਗ ਨੇ ਕਿਹਾ ਕਮਜਾਤ ,
ਮੇਰੀ ਕਲਮ ਨੇ ਹਉਕਾ ਖਿਚਿਆ
ਤੇ ਰੋਵੇ ਰਾਤ ਬਰਾਤ ||

written by :- Shind Shinder
 
Top