ਲਿਖੋ ਕਲਮ ਨਾਲ ਕੋਈ ਕਲਾਮ ਐਸਾ

gurpreetpunjabishayar

dil apna punabi
ਕਲਮਾ ਵਾਲਿਯਾ ਕਲਮ ਵੰਗਾਰ ਕਰਦੀ
ਲਿਖੋ ਕਲਮ ਨਾਲ ਕੋਈ ਕਲਾਮ ਐਸਾ ,
ਨਵੀ ਰੂਹ ਜਾਗੇ ਇਸ ਕੋਮ ਅੰਦਰ
ਮਿਲ ਜਾਵੇ ਕੋਈ ਸਾਨੂ ਮੁਕਾਮ ਐਸਾ ,
ਵਗਦੇ ਪਾਣੀ ਦੇ ਵਿਚ ਤੁਫਾਨ ਆਵੇ
ਪੈਰ ਹਿਲ ਜਾਨ ਦੋਖੀ ਦ੍ਰਿਨਦਿਯਾ ਦੇ .
ਡੁਬ ਜਾਨ ਜੋ ਮੰਗਦੇ ਨੇ ਸਿਰ ਸਾਡੇ
ਖੰਬ ਕਟਦੇ ਆਜ਼ਾਦ ਪ੍ਰਿੰਦਿਯਾ ਦੇ,
ਹਿਲ ਜਾਵੇ ਜਿਮੀਂ , ਅਸਮਾਨ ਕੰਬੇ
ਪੜ ਕੇ ਦੇਖੇ ਜਦੋ ਕੋਈ ਇਤਿਹਾਸ ਸਾਡਾ ,
ਪੈਣ ਭਾਜੜਾ ਪੰਥ ਦੇ ਦੋਖਿਯਾ ਨੂ
ਲਿਖੋ ਕਾਰਨਾਮਾ ਕੋਈ ਐਸਾ ਖਾਸ ਸਾਡਾ ,
ਸਿੰਘ ਤਲੀ ਤੇ ਰਖਕੇ ਸੀਸ ਨਚੈ
ਕੋਈ ਇਹੋ ਜਿਹਾ ਨਕਸ਼ ਉਤਾਰੀਏ ਜੀ ,
ਮੋਤ ਕੰਬ ਕੇ ਜਮਾ ਨਾ ਜਾਏ ਪਿਛੇ
ਦਸ ਮਰਿਯਾ ਨੂ ਹੋਰ ਕੀ ਮਾਰੀਏ ਜੀ ,
ਸੁੱਤੇ ਪਾਏ ਜੋ ਵਾਦ ਤੇ ਜੰਡ ਹੇਠਾ
ਜੋੜ-ਜੋੜ ਅਸੀਂ ਕਿੱਸੇ ਬਣਾ ਦਿੱਤੇ ,
ਜਿਯੁਂਦੇ ਸਾੜ ਦਿੱਤੇ ਜੋ ਬਣ ਕੇ ਨਾਲ ਜੰਡਾਂ
ਕਿਯੂਂ ਦਿਲ ਚੋ ਅਸੀਂ ਓਹ ਭੁਲਾ ਦਿੱਤੇ?
ਯਾਦ ਹਨ ਜੋ ਸਾਡੇ ਮਾਰੂਥਲ ਅੰਦਰ
ਕਈ ਝ੍ਨਾਅ ਚ ਡੁਬ ਕੇ ਮਰ ਗਏ ਸੀ
ਭੁਲ ਗਏ ਜੋ ਉਬਲੇ ਦੇਗਾਂ ਅੰਦਰ,
ਰੁੜ ਕੇ ਸਰਸਾ ਚ ਨਾ ਉਚਾ ਕਰ ਗਏ ਸੀ
ਡੁਬ ਮਰੇ ਤੇ ਸੜ ਗਏ ਥਲਾਂ ਅੰਦਰ ,
ਲਿਖ ਦਿਤੀਆ ਅਸੀਂ ਕਹਾਨਿਯਾ ਨੇ
ਦੇਸ਼ ਕੋਮ ਲਾਏ ਆਸ਼ਕਾ ਕਈ ਕੀਤਾ
ਗੱਲਾ ਮੂਲ ਨਾ ਕੀਤੀਯਾ ਸਿਯਾਨਿਯਾ ,
ਤਾਕਤ ਕਲਾਮ ਦੀ ਹੁੰਦੀ ਬੰਦੂਕ ਜੈਸੀ
ਬਖਸ਼ੀ ਕਲਾਮ ਇਹ ਸਾਨੂ ਅਕਾਲ ਦੀ ਏ ,
ਸਚ ਲਿਖਣਾ ਤੇ ਝੂਠ ਨੂ ਭਾਜ ਦੇਣੀ
ਇਹ ਕਿੱਸੇ ਸਚੇ ਆਸਕਾਂ ਦੇ ਭਾਲਦੀ ਹੈ ,
 
Top