ਲਿਖਣ ਦਾ ਚੱਜ

Arun Bhardwaj

-->> Rule-Breaker <<--
ਨਾ ਲਿਖਣ ਦਾ ਚੱਜ ਮੇਨੂੰ
ਨਾ ਕੋਈ ਲਿਖਾਰੀ ਮੈਂ,
ਨਾ ਹੀ ਅੱਜ ਤਕ ਕੋਈ
ਰਚਨਾ ਲਿਖ ਕੇ ਸਵਾਰੀ ਮੈਂ,
ਮੰਨ ਆਇਆ ਲਿਖਦਾ ਹਾਂ
ਸਿਧਾ FACEBOOK ਤੇ
ਕੁਝ ਕਹਿਨ ਚੰਗਾ
ਕਈਆਂ ਦੇ ਦਿਲ ਦੁਖਦੇ,
ਕਿਉਂਕਿ
ਮੇਰੀ ਰਚਨਾ ਹੁੰਦੀ ਖਿਲਰੇ ਵਾਲ ਜਿਹੀ
ਡੁੱਬੇ ਕਰਜ਼ੇ ਵਿਚ ਜੱਟ ਦੇ ਹਾਲ ਜਿਹੀ,
ਪੈਰੀਂ ਚੁਬੇ ਭਖੜੇ ਦੇ ਬੀ ਜਿਹੀ
ਕਿਸੇ ਕੁਖ ਵਿਚ ਮਾਰੀ ਧੀ ਜਿਹੀ,
ਕਿਸੇ ਵਿੰਗੇ ਟੇਡੇ ਰਾਹ ਜਿਹੀ
ਬਿਨ ਦੁੱਧ ਤੋਂ ਬਣਾਈ ਚਾਹ ਜਿਹੀ,
ਕਿਸੇ ਅਨਘੜੀ ਡਾਂਗ ਜਿਹੀ
ਬਚੇ ਵੱਲੋਂ ਪੁੱਟੀ ਲਾਂਘ ਜਿਹੀ,
ਟੁੱਟ ਕੇ ਮੁਰਝਾਏ ਫੁੱਲ ਜਿਹੀ
ਜ਼ਿੰਦਗੀ ਵਿਚ ਕੀਤੀ ਕੋਈ ਭੁੱਲ ਜਿਹੀ,
ਕਿਸੇ ਗਰੀਬ ਦੀ ਭੁਖ ਜਿਹੀ,
ਇਕ ਸੁੱਕੇ ਰੁਖ੍ਹ ਜਿਹੀ,
ਕਿਸੇ ਅਨਸੁਲਝੇ ਸਵਾਲ ਜਿਹੀ
ਬਿਨ ਤੜਕੇ ਬਣਾਈ ਦਾਲ ਜਿਹੀ,
ਬੁਢਾਪੇ ਵਿਚ ਰੁਲਦੀ ਮਾਂ ਜਿਹੀ,
ਉਜ੍ਹੜੇ ਕਿਸੇ ਗਰਾਂ ਜਿਹੀ,
ਕਿਸੇ ਕਿਸਾਨ ਵੱਲੋਂ ਲਏ ਫਾਹ ਜਿਹੀ
ਕਿਸੇ ਦੇ ਆਖਰੀ ਸਾਹ ਜਿਹੀ,
ਮੈਂ ਤੇ ਸਿਖਣਾ ਚਾਹੁੰਦਾ ਹਾਂ
ਪਰ ਸਿਖਣਾ ਆਉਂਦਾ ਨਈ,
ਇਹੀ ਸਚ ਹੈ ਦੋਸਤੋ
ਮੈਨੂੰ ਲਿਖਣਾ ਆਉਂਦਾ ਨਈ……!
Written by:- :dn

 
Top