ਲਾਹਨਤ ਹੈ ਦਰਿੰਦਿਆਂ ਤੇ

ਲਾਹਨਤ ਹੈ ਦਰਿੰਦਿਆਂ ਤੇ

ਲਾਹਨਤ ਹੈ ਦਰਿੰਦਿਆਂ ਤੇ,......ਜੋ ਐਨਾ ਕਹਿਰ ਗੁਜਾਰ ਗਏ
ਗੁਲਸ਼ਨ ਨੂੰ ਅੱਗ ਲਾ ਕੇ ਉਹ,........ਮਾਸੂਮਾਂ ਨੂੰ ਜੋ ਮਾਰ ਗਏ

ਅੱਖੀਆਂ ਦੇ ਵਿਚ ਵਹਿਸ਼ਤ ਹੈ, ....ਜੇਹਾਦੀ ਉਹ ਅਖਵਾਉਂਦੇ ਨੇ
ਕੁਚਲ ਦੇ ਉਹ ਮਜਲੂਮਾਂ ਨੂੰ,.......... .ਮਾਵਾਂ ਨੂੰ ਹੰਕਾਰ ਗਏ

ਘਿਨੋਨੇ ਕੰਮ ਉਹ ਕਰਦੇ ਨੇ, ਤੇ ......ਚਾਵਾਂ ਤੋਂ ਉਹ ਸੜਦੇ ਨੇ
ਲੁੱਟਦੇ ਮਾਵਾਂ, ....ਭੈਣਾਂ ਨੂੰ, ਤੇ .........ਕੁਖਾਂ ਨੂੰ ਉਜਾੜ ਗਏ

ਖੂਨੀ ਸੋਚ ਉਹ ਰੱਖਦੇ ਨੇ, ....ਤੇ ਜ਼ਿਹਨੀ ਭਰਿਆ ਜ਼ਹਿਰ ਬੜਾ
ਕੌਮ ਨੂੰ ਕਰ ਸ਼ਰਮਿੰਦਾ,..........ਰਾਹੀਂ ਸੂਲਾਂ ਉਹ ਖਿਲਾਰ ਗਏ

ਅੱਲਾ ਦਾ ਕੁਝ ਖੌਫ਼ ਕਰੋ,...........ਹੁਣ ਖੂਨ ਖਰਾਬਾ ਰੋਕ ਦਿਓ
ਤੁਸੀਂ ਧਰਤੀ ਨੂੰ ਕਰ ਲਾਲ ਗਏ...... ਰੰਗ ਰੂਹਾਂ ਦਾ ਉਤਾਰ ਗਏ

ਆਰ.ਬੀ.ਸੋਹਲ​
 
Top