ਲਹੂ ਵੀ ਆਪਣਾ ਮੈਂ ਸਾੜ ਦੇਵਾਂ

ਗਜ਼ਲ
ਅਮੀਰ ਬੈਠੇ ਸਿੰਘਾਸ਼ਨਾ ਤੇ, ਕਦੇ ਨਾ ਕਰਦੇ ਗਰੀਬ ਦੀ ਗੱਲ i
ਲਹੂ-ਲੁਹਾਣ ਰਕੀਬ ਹੁੰਦੇ, ਤੇ ਵੰਡ ਦੇਂਦੇ ਹਬੀਬ ਦੀ ਗੱਲ i

ਲਹੂ ਵੀ ਆਪਣਾ ਮੈਂ ਸਾੜ ਦੇਵਾਂ,ਜਦੋਂ ਵੀ ਸੋਚਾਂ ਮੈਂ ਸ਼ਿਅਰ ਸੁਹਣੇ,
ਤੇ ਪਿਘਲ ਕੇ ਮੈਂ ਬਹਿਰ ਲੱਭਾਂ,ਨਹੀਂ ਗਜ਼ਲ ਇਹ ਜਰੀਬ ਦੀ ਗੱਲ i

ਵਪਾਰ ਕਰਦੇ ਜੋ ਮਜ਼ਹਬਾਂ ਦਾ,ਲਗਾ ਕੇ ਰੱਖਦੇ ਨੇ ਲੋਕ ਪਿਛੇ,
ਕਰੇ ਜੋ ਖਲਕਤ ਲਈ ਉਜਾਲਾ,ਨਹੀਂ ਉਹ ਹੁੰਦੀ ਅਦੀਬ ਦੀ ਗੱਲ i

ਸਦਾ ਮੁਸ਼ੱਕਤ ਦੇ ਨਾਲ ਲੱਭਦੇ,ਜਵਾਹਰ ਅਨਮੋਲ ਕਿਸਮਤਾਂ ਦੇ,
ਜੋ ਹਾਰ ਬਹਿੰਦੇ ਹਲਾਤ ਅੱਗੇ,ਸਦਾ ਉਹ ਕਰਦੇ ਨਸੀਬ ਦੀ ਗੱਲ i

ਰਹੀ ਨਾ ਰੌਣਕ ਹੀ ਚਿਹਰਿਆਂ ਤੇ,ਦਿਲਾਂ ‘ਚ ਛਾਲੇ ਨੇ ਨਫਰਤਾਂ ਦੇ,
ਗਮਾਂ ਦੇ ਮਾਰੇ ਨੇ ਲੋਕ ਸਾਰੇ,ਘਰਾਂ ‘ਚ ਤੁਰਦੀ ਤਬੀਬ ਦੀ ਗੱਲ i

ਚੜਾ ਕੇ ਰਹਿਣਾ ਹੈ ਸੂਲੀਆਂ ਤੇ, ਸਦਾ ਹੀ ਕਾਦਰ ਨੂੰ ਕਾਫਰਾਂ ਨੇ,
ਯਸੂ ਹਮੇਸ਼ਾਂ ਹੀ ਯਾਦ ਆਉਂਣਾ, ਜਦੋਂ ਵੀ ਹੋਣੀ ਸਲੀਬ ਦੀ ਗੱਲ i

ਉਗਾਏ ਪਿੱਪਲ ਜੋ ਗਮਲਿਆਂ ਵਿਚ,ਨਹੀਂ ਉਹ ਹਰਗਿਜ ਜਵਾਨ ਹੁੰਦੇ,
ਤਰੇੜ ਵਿਚ ਪਰ ਜਵਾਨ ਹੋਵਣ,ਹੋਈ ਹੈ ਕੁਦਰਤ ਅਜੀਬ ਦੀ ਗੱਲ i

ਵਫ਼ਾ ਦੇ ਰਿਸ਼ਤੇ ਨਿਭਾਉਣ ਵਾਲੇ,ਪਗਾਉਣ ਅਜਲਾਂ ਤੋਂ ਯਾਰੀਆਂ ਨੂੰ,
ਜੋ ਬੇਵਫਾਈ ਦੇ ਰਾਹ ਤੁਰਦੇ,ਸਦਾ ਉਹ ਮੰਨਦੇ ਰਕੀਬ ਦੀ ਗੱਲ i

ਸਹਾਰ ਲੈਂਦੇ ਹਾਂ ਚੋਟ ਗਹਿਰੀ,ਤੇ ਭਰ ਹੀ ਜਾਂਦੇ ਨੇ ਜ਼ਖਮ ਰਿਸਦੇ,
ਉਹ ਸੱਪ ਬਣਕੇ ਦਿਲਾਂ ਨੂੰ ਡੰਗੇ,ਹੋਏ ਜੋ ਜ਼ਹਿਰੀ ਉਹ ਜੀਬ ਦੀ ਗੱਲ i
ਆਰ.ਬੀ.ਸੋਹਲ

BOHUT KHOOBSURAT RACHNA .....SOHAL SAAB JIO.......
 
ਵਫ਼ਾ ਦੇ ਰਿਸ਼ਤੇ ਨਿਭਾਉਣ ਵਾਲੇ,ਪਗਾਉਣ ਅਜਲਾਂ ਤੋਂ ਯਾਰੀਆਂ ਨੂੰ,
ਜੋ ਬੇਵਫਾਈ ਦੇ ਰਾਹ ਤੁਰਦੇ,ਸਦਾ ਉਹ ਮੰਨਦੇ ਰਕੀਬ ਦੀ ਗੱਲ i

ਸਹਾਰ ਲੈਂਦੇ ਹਾਂ ਚੋਟ ਗਹਿਰੀ,ਤੇ ਭਰ ਹੀ ਜਾਂਦੇ ਨੇ ਜ਼ਖਮ ਰਿਸਦੇ,
ਉਹ ਸੱਪ ਬਣਕੇ ਦਿਲਾਂ ਨੂੰ ਡੰਗੇ,ਹੋਏ ਜੋ ਜ਼ਹਿਰੀ ਉਹ ਜੀਬ ਦੀ ਗੱਲ i

bohut khoobsurat rachna .....sohal saab jio.......

ਬਹੁੱਤ ਸ਼ੁਕਰੀਆ ਜੈਲੀ ਸਾਹਿਬ ਜੀਓ
 
Top