BaBBu
Prime VIP
ਐ ਕਿਸਾਨੋ ! ਕਿਰਤੀਓ !! ਕਿਰਤਾਂ ਲੁਟਾਵਣ ਵਾਲਿਓ ।
ਅਣਦਿਸਦੇ, ਡੁੱਲਦੇ ਲਹੂ ਨੂੰ, ਠੱਲ੍ਹਾਂ ਲਗਾਵਣ ਵਾਲਿਓ ।
ਵਤਨ ਨੂੰ ਹੁਣ ਫੇਰ ਖ਼ੂਨੀ, ਰੰਗਤਾਂ ਦੀ ਲੋੜ ਹੈ ।
ਦਸਮੇਸ਼ ਦੀ ਤਲਵਾਰ ਨੂੰ, ਹੁਣ ਸੰਗਤਾਂ ਦੀ ਲੋੜ ਹੈ ।
ਐ ਵਤਨ ਦੇ ਆਸ਼ਕੋ, ਮੰਜ਼ਲ ਬੜੀ ਦੂਰਾਂ ਦੀ ਹੈ ।
ਹਰ ਕਦਮ ਤੇ ਫਾਂਸੀਆਂ, ਹੁਣ ਲੋੜ ਮਨਸੂਰਾਂ ਦੀ ਹੈ ।
ਫ਼ਿਰਕਿਆਂ ਦਾ ਮਾਂਦਰੀ, ਅੱਜ ਫੇਰ ਟੂਣੇ ਕਰ ਰਿਹਾ ।
ਅੱਜ ਕਿਰਤ ਦਾ ਦੇਵਤਾ, ਆਪੋ 'ਚ ਲੜ ਕੇ ਮਰ ਰਿਹਾ ।
ਵਿਹਲੜਾਂ ਦਾ ਵੱਗ ਆ, ਸਾਡੀ ਅੰਗੂਰੀ ਕਿਓਂ ਚਰੇ ।
ਨਫ਼ਰਤਾਂ ਦੇ ਸੇਕ ਨਾਲ, ਸਾਡਾ ਮੁੜ੍ਹਕਾ ਕਿਓਂ ਸੜੇ ।
'ਰੌਣ' ਦੇ ਹੱਥੀਂ ਹੈ 'ਸੀਤਾ', ਫੇਰ ਪਕੜਾਈ ਗਈ ।
ਆਤਮਾ ਦੀ ਲਾਸ਼ ਹੁਣ ਤਾਂ, ਫੇਰ ਦਫ਼ਨਾਈ ਗਈ ।
'ਦਰੋਪਤੀ' 'ਦੁਰਯੋਧਨਾਂ' ਦਾ ਚਿੱਤ ਹੈ ਪਰਚਾ ਰਹੀ ।
ਪਰ ਦੇਖਦੀ ਅਰਜਨ ਦੀ ਅੱਖ, ਅਣਡਿੱਠ ਕਰਦੀ ਜਾ ਰਹੀ ।
ਹਾੜ੍ਹੀਆਂ ਤੇ ਸੌਣੀਆਂ ਦੀ, ਸੌਂਹ ਕਿਸਾਨੋ, ਕਾਮਿਓ ।
ਗੈਂਤੀਆਂ ਤੇ ਤੇਸਿਆਂ ਦੀ, ਸੌਂਹ ਹੱਕਾਂ ਦੇ ਹਾਮੀਓ ।
ਜੁੱਸਿਆਂ ਵਿਚ ਅਣਖ ਦਾ ਸਾਹ, ਭਰਨ ਦੀ ਬੱਸ ਲੋੜ ਹੈ ।
ਤੇ ਤਾਣ ਸੀਨਾ ਜ਼ੁਲਮ ਅੱਗੇ, ਖੜਨ ਦੀ ਬੱਸ ਲੋੜ ਹੈ ।
ਜ਼ੁਲਮ ਨਾ ਸਹਿਣਾ ਇਹ, ਸਚੇ ਰੱਬ ਦੀ ਹੈ ਬੰਦਗੀ ।
ਤੇ ਸਚ ਲਈ ਮਰਕੇ ਹੈ, ਮਿਟ ਜਾਣਾ ਹੀ ਅਸਲੀ ਜ਼ਿੰਦਗੀ ।