ਲਭ ਲਿਆ ਤੇਨੂੰ ਅੱਜ ਮੈਂ ਸ਼ਰਾਬ ਵਿਚ

balbir dhiman

Balbir Dhiman
ਵੇਖੀ ਸੀ ਝਲਕ ਤੇਰੀ ਕਦੇ ਮੈਂ ਖਾਬ ਵਿਚ
ਲਭ ਲਿਆ ਤੇਨੂੰ ਅੱਜ ਮੈਂ ਸ਼ਰਾਬ ਵਿਚ

ਪੁਛਿਆ ਜਦੋਂ ਮੈਂ ਕਿਸੇ ਨੂੰ ਰਾਹ ਤੇਰੇ ਘਰਦਾ
ਦੀਵਾਨਾ ਕਹਿਣ ਲਗੀਆਂ ਕਰਕੇ ਮੈਥੋਂ ਪਰਦਾ
ਤੁਰ ਪਿਆ ਫੇਰ ਮੈਂ ਤੇਰੀ ਤਲਾਸ਼ ਵਿਚ

ਪੀਰਾਂ ਫ੍ਕ਼ੀਰਾ ਦੇ ਵੀ ਮੈਂ ਦਰ ਜਾ ਵਸਿਆ
ਉਨਾ ਨੇ ਵੀ ਨਾ ਰਾਹ ਮੈਨੂੰ ਕੋਈ ਦਸਿਆ
ਆਸ਼ਿਕਾਂ ਦੇ ਹੁੰਦੇ ਕਹਿੰਦੇ ਮੇਲ ਚਨਾਬ ਵਿਚ

ਮਿਲਿਆ ਮੈਂ ਕਵੀਆਂ ਤੇ ਪਹੁੰਚੇ ਹੋਏ ਸ਼ਾਇਰਾ ਨੂੰ
ਗਮਾ ਦੇ ਖੁਲਾਸੇ ਹੋਏ ਰਾਤਾਂ ਦੇ ਪੇਹਰਾਂ ਨੂੰ
ਲਭਿਆ ਨਾ ਨਾਂ ਤੇਰਾ ਮੈਨੂੰ ਕਿਸੇ ਵੀ ਕਿਤਾਬ ਵਿਚ

ਵੇਖੇ ਜੱਦ ਯਾਰ ਮੈਂ ਮੈਖਾਨੇ ਵਲ ਜਾਂਦੇ ਹੋਏ
ਪੀੜ੍ਹਾਂ ਭਰੇ ਦਿਲਾਂ ਨੂੰ ਨਸ਼ਿਆਂ ਚ ਭੁਲਾਂਦੇ ਹੋਏ
ਲੈ ਡੁਬਿਆ ਗਮ ਤੇਰਾ ਬਲਬੀਰ ਨੂੰ ਵੀ ਤਲਾਬ ਵਿਚ
ਲਭ ਲਿਆ ਤੇਨੂੰ ਅੱਜ ਮੈਂ ਸ਼ਰਾਬ ਵਿਚ
 
Top