ਲਫ਼ਜਾ ਦੀ ਖੇਡ

ਮੈਨੂੰ ਨਾ ਸਮਝੋ ਸ਼ਾਇਰ ਯਾਰੋ
ਮੈਂ ਕੋਈ ਸ਼ਾਇਰ ਨਹੀਂ,
ਲਫ਼ਜਾ ਦੀ ਇੱਸ ਖੇਡ ਦਾ
ਮੈਂ ਕੋਈ ਮਾਹਿਰ ਨਹੀਂ!


ਜਿੰਦਗੀ ਤੋਂ ਜੋ ਮਿਲਿਆ
ਉਸਦਾ ਇਹ ਪਰਛਾਵਾਂ ਹੈ,
ਜਿੱਥੇ ਕਦੇ ਮੈਂ ਦਿਲੋ ਹਸਿਆਂ ਹੋਵਾਂ
ਉਹ ਦੋ ਚਾਰ ਹੀ ਥਾਵਾਂ ਨੇ!


ਜਿੰਦਗੀ ਸਾਰੀ ਝੂੱਠੀਆਂ ਮੁਸਕਾਨਾਂ
ਦੇ ਸਿਰ ਤੇ ਬੀਤੀ ਏ ,
ਕੋਈ ਦੁਸ਼ਮਨ ਵੀ ਇੰਝ ਕਰਦਾ ਨਹੀਂ
ਜੋ ਮੇਰੇ ਹਮਦਰਦਾਂ ਮੇਰੇ ਨਾ ਕੀਤੀ ਏ !


ਅਸੂਲਾਂ ਦੀ ਗੱਲ ਕਰਨ ਵਾਲੇ
ਅਸਲ 'ਚ' ਬੇਅਸੁਲੇ ਨੇ,
ਉਹਨਾਂ ਅੰਠਵੇ ਸਮੁਦੰਰ ਦਾ ਪਾਣੀ ਪੀਕੇ
ਕਈ ਫਰੇਬ ਕਬੁਲੇ ਨੇ !


ਲਾਲਚ ਦੀ ਇੱਸ ਦੁਨੀਆ ਵਿੱਚ
ਜਜਬਾਤਾਂ ਲਈ ਕੋਈ ਥਾਂ ਨਹੀਂ,
ਪਿੱਉ ਵਰਗਾ ਕੇਈ ਰੁੱਖ ਨਹੀਂ
ਮਾਂ ਵਰਗੀ ਠੰਡੀ ਛਾਂ ਨਹੀਂ !


ਦੋ ਪਲ ਦੀਆਂ ਖੁੱਸਿਆਂ ਪਾਉਣ ਲਈ
ਜਿੰਦਗੀ 'ਰਵੀ' ਤੂੰ ਹਾਰ ਗਿਆ,
ਆਪਣੇ ਆਪ ਨੂੰ ਡੋਬ ਲਿਆ
ਪਰ ਰੂਹ ਆਪਣੀ ਨੂੰ ਤਾਰ ਗਿਆ !
 
Top