UNP

ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ

Go Back   UNP > Poetry > Punjabi Poetry

UNP Register

Old 2 Weeks Ago
BaBBu
 
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ

ਮੈਂ ਢੋਲਣ ਵਿਚ ਫ਼ਰਕ ਨਾ ਕੋਈ ਏਨੁਮਾ ਫ਼ੁਰਮਾਇਆ ਈ ।
ਆਓ ਸਜਣ ਗਲ ਲੱਗ ਸੌਵਾਂ ਮੈਂ ਹੁਣ ਘੁੰਘਟ ਪਾਇਆ ਈ ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?

ਤਨ ਸਾਬਰ ਦੇ ਕੀੜੇ ਪਾਏ ਜੋ ਚੜ੍ਹਿਆ ਸੋ ਪਾਇਆ ਈ ।
ਮਨਸੂਰ ਕੋਲੋਂ ਕੁਝ ਜ਼ਾਹਰ ਹੋਇਆ ਸੂਲੀ ਪਕੜ ਚੜ੍ਹਾਇਆ ਈ ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?

ਦੱਸੋ ਨੁਕਤਾ ਜ਼ਾਤ ਇਲਾਹੀ ਸੱਜਦਾ ਕਿਸ ਕਰਾਇਆ ਈ ।
ਬੁੱਲ੍ਹਾ ਸ਼ਹੁ ਦਾ ਹੁਕਮ ਨਾ ਮੰਨਿਆ ਸ਼ੈਤਾਨ ਖ਼ਵਾਰ ਕਰਾਇਆ ਈ ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?

Post New Thread  Reply

« ਕਿਉਂ ਓਹਲੇ ਬਹਿ ਬਹਿ ਝਾਕੀ ਦਾ | ਮਾਟੀ ਕੁਦਮ ਕਰੇਂਦੀ ਯਾਰ »
X
Quick Register
User Name:
Email:
Human Verification

UNP