ਲਟਕ ਦੇਸ ਦੀ ਸਦਾ ਹੈ ਲਟਕ ਮੈਨੂੰ, ਕਰਨਾਂ ਲਟਕਦੀ ਲਟਕਦੀ ਲਟਕਦੀ ਗੱਲ । ਜਿਹਨੂੰ ਫਟਕ ਹੋਵੇ ਉਹ ਵੀ ਫਟਕ ਉਠੇ, ਮੇਰੀ ਫਟਕਦੀ ਫਟਕਦੀ ਫਟਕਦੀ ਗੱਲ । ਦੁਸ਼ਮਣ ਮਾਰ ਕੇ ਝਟਕ ਨਾ ਝਟਕ ਮਾਰੇ, ਝਟਕ ਜਾਏ ਨਾ ਝਟਕਦੀ ਝਟਕਦੀ ਗੱਲ । 'ਦਾਮਨ' ਫਟਕ ਵਾਲਾ ਮੇਰੀ ਫਟਕ ਸਮਝੇ, ਕਿਉਂਕਿ ਫਟਕਦੀ ਫਟਕਦੀ ਫਟਕਦੀ ਗੱਲ ।