ਰੱਬਾ ਤੇਰੇ ਰੰਗ ਨਿਆਰੇ

ਰੱਬਾ ਤੇਰੇ ਰੰਗ ਨਿਆਰੇ
ਪਾ ਦਿੱਤੇ ਫਿਕਰਾਂ ਵਿਚ ਸਾਰੇ,
ਪੱਕੀ ਫਸਲ ਨੂੰ ਡੋਬ ਪਾਣੀ ਵਿਚ
ਉੱਤੇ ਬੈਠਾ ਦੇਖੇਂ ਨਜ਼ਾਰੇ......... ....

ਕਿਸੇ ਜਵਾਕ ਸਕੂਲੇ ਪਾਉਣੇ
ਕਿਸੇ ਵਿਆਹ ਸੀ ਧਰਿਆ,
ਸੁਪਨੇ ਰੋਲ ਮਿੱਟੀ ਵਿਚ ਦਿੱਤੇ
ਤੂੰ ਜਰਾ ਤਰਸ ਨਈ ਕਰਿਆ,
ਮਥੇ ਉੱਤੇ ਹਥ ਧਰ ਕੇ
ਬਹਿ ਗਏ ਲੋਕ ਵਿਚਾਰੇ,
ਪੱਕੀ ਫਸਲ ਨੂੰ ਡੋਬ ਪਾਣੀ ਵਿਚ............ ...

ਕਿਸੇ ਬਜੁਰਗ ਇਲਾਜ਼ ਕਰਾਉਣਾ
ਪੁੱਤ ਸੀ ਉਡੀਕਦਾ ਹਾੜੀ,
ਲੋਕ ਖੜੇ ਮੋੜ੍ਹ ਤੇ ਕਰਦੇ ਗੱਲਾਂ
ਤੂੰ ਕੀਤੀ ਬਹੁਤ ਹੀ ਮਾੜੀ,
ਦੇਖ ਦੇਖ ਕੇ ਹੰਝੂ ਡਿਗਦੇ
ਜਦ ਜਾਂਦੇ ਜਮੀਨ ਕਿਨਾਰੇ,
ਪੱਕੀ ਫਸਲ ਨੂੰ ਡੋਬ ਪਾਣੀ ਵਿਚ..........


ਲੋਕ ਕਿੱਦਾਂ ਨੇ ਹੌਕੇ ਭਰਦੇ
ਕਦੇ ਦੇਖੀਂ ਥੱਲੇ ਆ ਕੇ,
ਕਿੰਝ ਗੁਜਾਰਾ ਚਲਦਾ ਟੱਬਰ ਦਾ
ਕਦੇ ਦੇਖੀਂ ਘਰ ਵਸਾ ਕੇ,
ਪੁਛ ਕੇ ਦੇਖ"ਰਾਏ"ਨੂੰ ਕਿੱਦਾਂ
ਘਰਦੇ ਚਲਣ ਗੁਜ਼ਾਰੇ,
ਪੱਕੀ ਫਸਲ ਨੂੰ ਡੋਬ ਪਾਣੀ ਵਿਚ
ਉੱਤੇ ਬੈਠਾ ਦੇਖੇਂ ਨਜ਼ਾਰ

WrittEr---> saab rai —

 
Top