ਰੱਬ ਵਰਗਾ ਸ਼ਖਸ਼

no man

Member
ਅਜ ਦੇਖਿਆ ਇਕ ਸ਼ਖਸ਼ ਮੈਂ
ਕੁਝ ਰਬ ਵਰਗਾ ,ਕੁਝ ਦਰਦ ਵਰਗਾ

ਲਭ ਰਿਹਾ ਸੀ ਰਬ ਦੀ ਨਵੀਂ ਪਰਿਭਾਸ਼ਾ
ਲਭ ਰਿਹਾ ਸੀ ਲਿਖਣ ਦੀ ਨਵੀਂ ਭਾਸ਼ਾ

ਜਿਸ ਵਿਚ ਰਬ ਵੀ ਹੋਵੇ ਪਰ ਦਰਦ ਨਾ ਹੋਵੇ
ਜਿਸ ਵਿਚ ਦੁਖ ਤਾਂ ਹੋਵੇ ਪਰ ਦਰਦ ਨਾ ਹੋਵੇ

ਪਰ ਰਬ ਤਾਂ ਦਰਦ ਦੇ ਵਿਚ ਹੀ ਵਸਦਾ ਸੀ
ਦਰਦ ਨੂੰ ਮੁਕਾ ਕੇ ਕੌਣ ਰਬ ਹੋ ਸਕਦਾ ਸੀ

ਇਸ਼ਕ ਦਾ ਦਰਦ ਜਾਰੀ ਰਖਣਾ ਹੀ ਤਾਂ ਰਬ ਸੀ
ਇਸੇ ਹਿਜਰ ਦੀ ਖੁਸ਼ੀ ਨਾਲ ਉਹ ਲਬਾਲਬ ਸੀ

ਅਜ ਲਗਦਾ ਉਹ ਇਹ ਖੁਸ਼ੀ ਗੁਆ ਬੈਠਾ ਏ
ਚੰਦ ਤਾਰਿਆਂ ਨਾਲੋਂ ਰਿਸ਼ਤਾ ਤੁਡ਼ਾ ਬੈਠਾ ਏ

ਲਭ ਰਿਹਾ ਏ ਕੋਈ ਨਵਾਂ ਬਹਾਨਾ ਸਚ ਬੋਲਣ ਦਾ
ਲਭ ਰਿਹਾ ਏ ਕੋਈ ਨਵਾਂ ਤਰਾਨਾ ਰਬ ਫਰੋਲਣ ਦਾ

ਪਰ ਇਹ ਇਸ਼ਕ ਸਦਾ ਉਸਦਾ ਸੀ,ਉਸਦਾ ਹੀ ਰਹੇਗਾ
ਚਲੋ ਇਕ ਵਾਰ ਸਮਝਾ ਆਈਏ ,ਵੇਖੀਏ ਕੀ ਕਹੇਗਾ

ਦੋਸਤੀ,ਦੋਸਤੀ ਹੀ ਰਹੇਗੀ,ਪਿਆਰ ਪਿਆਰ ਹੀ ਰਹੇਗਾ
ਰਬ ਰਬ ਹੀ ਰਹੇਗਾ,ਉਹਦਾ ਇਸ਼ਕ ਬਰਕਰਾਰ ਹੀ ਰਹੇਗਾ

ਦੇਖਾੰਗੇ ਜੇ ਸਮਝਾਏ ਤੋਂ ਮੰਨ ਗਿਆ ਤਾਂ ਠੀਕ ਏ
ਨਹੀਂ ਤਾਂ ਫੇਰ ਉਹਦੇ ਅਸੂਲ ਹੀ ਪਥਰ ਤੇ ਲੀਕ ਏ @psm


ਗੁਰੀ ਵੀਰ ਤੁਹਾਡੀਆਂ ਨਜਮਾਂ ਮੈਂ ਸਾਂਭ ਕ ਰੱਖੀਆਂ ਹੋਈਆਂ ਨੇ ਜੇ ਤੁਸੀ ਕਦੇ ਪੜੋ ਤਾਂ ਸਂਪਰਕ ਜਰੂਰ ਕਰਨਾ ਤੁਹਾਨੂ ਮਿਲੇ ਨੂ ਬਹੁਤ ਟਾਇਮ ਹੋ ਗਿਆ
ਪਲੀਜ ਤੁਸੀ ਘਰ ਵਾਪਿਸ ਆ ਜਾਓ.....

if here anyone know gurjit grom gholia thn tell me ... oh ithe guri gholia de naam nal ne ...
 
:o meri poetry ... oye bai kon aa tu nd kime jaanda menu ????????

meri kavita kitho mili tenu orignl date mere kol aa jado likihi c...... dass kon aa tu.. :belna
 
Top